ਚੋਰੀ ਦੀ ਐਲਈਡੀ ਅਤੇ ਬੈਟਰੇ ਸਮੇਤ 3 ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਹੁਸ਼ਿਆਰਪੁਰ ਮਾਡਲ ਪੁਲਿਸ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਜਾਣਕਾਰੀ ਮੁਤਾਬਕ ਐਸਐਸਪੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਏਐਸਆਈ ਸੁਖਦੇਵ ਸਿੰਘ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਗੁਰਦੁਆਰਾ ਜਾਹਰਾ ਜਹੂਰ ਪੁਰਹੀਰਾਂ ਵੱਲੋਂ ਐਕਟਿਵਾ ਨੰਬਰ ਪੀਬੀ 07 ਬੀਕਯੂ 7012 ਤੇ ਸਵਾਰ ਹੋ ਕੇ ਆ ਰਹੇ ਸਤਨਾਮ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੀਮ ਨਗਰ, ਸੁਰਮੁੱਖਪਾਲ ਉਰਫ ਐਡੀ ਪੁੱਤਰ ਹਿੰਦਪਾਲ ਵਾਸੀ ਰਹੀਮਪੁਰ ਅਤੇ ਕਮਲਜੀਤ ਪੁੱਤਰ ਦਿਲਬਾਗ ਸਿੰਘ ਵਾਸੀ ਹੁਸ਼ਿਆਰਪੁਰ ਨੂੰ ਚੈਕਿੰਗ ਦੇ ਲਈ ਰੋਕਿਆਂ ਗਿਆ।

Advertisements

ਐਕਟਿਵਾ ਤੇ ਰੱਖਕੇ ਲਿਜਾ ਰਹੇ ਚੋਰੀ ਸ਼ੁਦਾ ਐਲ.ਈ.ਡੀ. ਟੀ.ਵੀ. ਮਾਰਕਾ ਓਨੀਡਾ ਅਤੇ ਬੈਟਰੀ ਇੰਨਵਰਟਰ ਸਮੇਤ ਕਾਬੂ ਕੀਤਾ ਗਿਆ। ਜੋ ਕਿ ਮੁਜ਼ਲਮਾਂ ਨੇ ਪੁਰਹੀਰਾਂ ਦੇ ਇੱਕ ਘਰ ਦੇ ਤਾਲੇ ਤੋੜ ਕੇ ਅੰਦਰੋ ਚੋਰੀ ਕੀਤੀ ਸੀ। ਜਿਸ ਦੇ ਸਬੰਧ ਵਿੱਚ ਹਰਵਿੰਦਰ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਪੁਰਹੀਰਾਂ ਨੇ ਥਾਣਾ ਮਾਡਲ ਟਾਊਨ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ ਅਤੇ ਹੋਰ ਵਾਰਦਾਤਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here