ਚੀਨ ‘ਚ ਇੱਕ ਫੈਕਟਰੀ ਦੀ ਇਮਾਰਤ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ, 8 ਜ਼ਖ਼ਮੀ

ਚੀਨ (ਦ ਸਟੈਲਰ ਨਿਊਜ਼), ਪਲਕ।  ਉੱਤਰੀ ਚੀਨ ਦੇ ਮੰਗੋਲੀਆ ਆਟੋਨੋਮਸ ਖੇਤਰ ਵਿੱਚ ਇੱਕ ਫੈਕਟਰੀ ਦੀ ਇਮਾਰਤ ਢਹਿ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਓਰਡੋਸ ਸਿਟੀ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਕਿਹਾ ਕਿ ਉਹ ਹਾਦਸਾ ਇਜਿਨ ਹੋਰੋ ਬੈਨਰ ਖੇਤਰ ਦੇ ਜ਼ਸਾਕ ਟਾਊਨਸ਼ਿਪ ਵਿੱਚ ਮਤਾਈਹਾਓ ਕੋਲੋ ਦੀ ਖਾਨ ਵਿੱਚ ਕਰੀਬ 3 ਵਜੇ ਇਹ ਹਾਦਸਾ ਵਾਪਿਰਆ। ਬਿਊਰੋ ਮੁਤਾਬਕ ਇਮਾਰਤ ਢਹਿ ਜਾਣ ਕਾਰਨ 11 ਲੋਕ ਮਲਬੇ ਹੇਠਾਂ ਦੱਬ ਗਏ। ਬਿਊਰੋ ਨੇ ਦੱਸਿਆ ਕਿ ਸਾਰੇ ਫਸੇ ਲੋਕਾਂ ਨੂੰ ਬਚਾਅ ਲਿਆ ਗਿਆ ਅਤੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਗਿਆ।  

Advertisements

LEAVE A REPLY

Please enter your comment!
Please enter your name here