ਖੰਨਾ ‘ਚ ਏਐਸਆਈ ਨਾਲ ਨੌਜਵਾਨ ਨੇ ਕੀਤੀ ਬਤਮੀਜ਼ੀ, ਕਾਰ ਨਾਲ ਟੱਕਰ ਮਾਰ ਕੇ ਕੀਤਾ ਜ਼ਖ਼ਮੀ

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਖੰਨਾ ਦੇ ਲਲਹੇੜੀ ਰੋਡ ਚੌਂਕ ਵਿੱਚ ਇੱਕ ਨੌਜਵਾਨ ਨੇ ਪੰਜਾਬ ਪੁਲਿਸ ਦੇ ਏਐਸਆਈ ਨਾਲ ਬਤਮੀਜ਼ੀ ਕੀਤੀ। ਪਹਿਲਾਂ ਤਾਂ ਏਐਸਆਈ ਨਾਲ ਬਹਿਸਬਾਜ਼ੀ ਕੀਤੀ ਫਿਰ ਆਪਣੀ ਕਾਰ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਨੌਜਵਾਨ ਨੂੰ ਥਾਣੇ ਲਿਜਾਇਆ ਗਿਆ ਅਤੇ ਜ਼ਖ਼ਮੀ ਏਐਸਆਈ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਏਐਸਆਈ ਮਾਨ ਸਿੰਘ ਲਿਬੜਾ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਪੀ.ਸੀ.ਆਰ. ਤੇ ਹੈ। ਉਹ ਸ਼ਾਮ ਨੂੰ ਗਸ਼ਤ ਕਰ ਰਹੇ ਸਨ। ਲਲਹੇੜੀ ਰੋਡ ਤੇ ਜਾਮ ਲੱਗਾ ਸੀ।

Advertisements

ਜਿਸ ਕਾਰਨ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਵੀ ਟ੍ਰੈਫਿਕ ਹਟਾਉਣ ਲਈ ਗਏ ਸਨ। ਇਸ ਦੌਰਾਨ ਇਕ ਕਾਰ ਚਾਲਕ ਨੂੰ ਸੜਕ ਦੇ ਵਿਚਕਾਰ ਆਪਣੀ ਕਾਰ ਰੋਕਣ ਤੋਂ ਮਨ੍ਹਾਂ ਕੀਤਾ ਗਿਆ। ਇਸ ਕਾਰ ਚਾਲਕ ਨੇ ਉਸ ਨਾਲ ਦੁਰਵਿਵਹਾਰ ਕੀਤਾ। ਕਾਰ ਚਾਲਕ ਨੇ ਏਐਸਆਈ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਦਿੱਤੀ ਅਤੇ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਏਐਸਆਈ ਮਾਨ ਸਿੰਘ ਅਨੁਸਾਰ ਕਾਰ ਦੀ ਟੱਕਰ ਨਾਲ ਉਸਦੀ ਲੱਤ ਤੇ ਸੱਟਾਂ ਲੱਗੀਆਂ ਹਨ। ਨੌਜਵਾਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here