ਹਿਰੋਸ਼ਿਮਾ ਅਤੇ ਨਾਗਾਸਾਕੀ ਤੇ 78 ਸਾਲਾਂ ਪਹਿਲਾਂ ਸੁੱਟੇ ਗਏ ਪਰਮਾਣੂ ਬੰਬ ਤੋਂ 24 ਗੁਣਾ ਵੱਡਾ ਬੰਬ ਤਿਆਰ ਕਰ ਰਿਹਾ ਅਮਰੀਕਾ

ਨਵੀਂ ਦਿੱਲੀ (ਦ ਸਟੈਲਰ ਨਿਊਜ਼), ਪਲਕ। ਇਜ਼ਰਾਈਲ-ਹਮਾਸ ਦੇ ਯੁੱਧ ਵਿੱਚ ਅਮਰੀਕਾ ਰੱਖਿਆ ਵਿਭਾਗ ਪੇਂਟਾਗਨ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪੇਂਟਾਗਨ ਨੇ ਕਿਹਾ ਹੈ ਕਿ ਅਮਰੀਕਾ ਜਾਪਾਨ ਦੇ ਹਿਰੋਸ਼ਿਮਾ ਅਤੇ ਨਾਗਾਸਾਕੀ ਤੇ 78 ਸਾਲਾਂ ਪਹਿਲਾਂ 1945 ਵਿਚ ਸੁੱਟੇ ਗਏ ਪਰਮਾਣੂ ਬੰਬ ਤੋਂ 24 ਗੁਣਾ ਵੱਡਾ ਬੰਬ ਤਿਆਰ ਕੀਤਾ ਜਾ ਰਿਹਾ ਹੈ।

Advertisements

ਰਿਪੋਰਟ ਦੇ ਮੁਤਾਬਕ ਅਮਰੀਕਾ ਇਸ ਤਰ੍ਹਾਂ ਦਾ ਬੰਬ ਬਣਾਉਣ ਦੀ ਦਿਸ਼ਾ ਵਿਚ ਅੱਗ ਵੱਧ ਚੁੱਕਾ ਹੈ। ਪੇਂਟਾਗਨ ਚਾਹੁੰਦਾ ਹੈ ਕਿ ਅਮਰੀਕਾ ਕਾਂਗਰਸ ਇਸ ਲਈ ਮਨਜ਼ੂਰੀ ਪ੍ਰਦਾਨ ਕਰੇ, ਜਿਸਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬੰਬ ਨੂੰ ਬੀ61-13 ਦੇ ਨਾਂ ਨਾਲ ਜਾਣਿਆ ਜਾਵੇਗਾ। ਨਵੇਂ ਪਰਮਾਣੂ ਬੰਬ ਦਾ ਵਜਨ 360 ਕਿੱਲੋਟਨ ਹੋਵੇਗਾ। ਅਮਰੀਕਾ ਇਹ ਕਦਮ ਚੀਨ ਦੀ ਚੁਣੌਤੀ ਦਾ ਸਾਮਨਾ ਕਰਨ ਲਈ ਚੁੱਕ ਰਿਹਾ ਹੈ।

LEAVE A REPLY

Please enter your comment!
Please enter your name here