6 ਨਵੰਬਰ ਤੋਂ ਫਾਜਿ਼ਲਕਾ ਵਿਖੇ ਕਰਵਾਇਆ ਜਾ ਰਿਹਾ ਹੈ ਪੰਜਾਬ ਹੈਂਡੀਕਰਾਫਟ ਫੈਸਟੀਵਲ

ਫਾਜਿ਼ਲਕਾ, (ਦ ਸਟੈਲਰ ਨਿਊਜ਼): ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਦੀ ਦੇਖਰੇਖ ਵਿਚ ਫਾਜਿ਼ਲਕਾ ਵਿਚ 6 ਨਵੰਬਰ ਤੋਂ 5 ਦਿਨਾਂ ਪੰਜਾਬ ਹੈਂਡੀਕਰਾਫਟ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਤਾਪ ਬਾਗ ਵਿਖੇ ਹੋਣ ਵਾਲੇ ਇਸ ਮੈਗਾ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਗੁਰਨਾਮ ਭੁੱਲਰ, ਸੁਫੀ ਗਾਇਕ ਸੁਮੰਗਲ ਅਰੋੜਾ ਵਰਗੇ ਨਾਮੀ ਗਾਇਕ ਪਹੁੰਚ ਰਹੇ ਹਨ ਜਦ ਕਿ ਕਈ ਰਾਜਾਂ ਦੀਆਂ ਸਭਿਆਚਾਰਕ ਟੀਮਾਂ ਵੀ ਇਸ ਮੇਲੇ ਦੀ ਰੌਣਕ ਨੂੰ ਚਾਰ ਚੰਨ ਲਗਾਉਣਗੀਆਂ।

Advertisements

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸਤੋਂ ਬਿਨ੍ਹਾਂ ਵੱਖ ਵੱਖ ਹਸਤਕਲਾਂ ਦੇ ਸਮਾਨ ਤੋਂ ਇਲਾਵਾ ਦਿਵਾਲੀ ਦੇ ਜਸ਼ਨਾਂ ਸਬੰਧੀ ਬਹੁਤ ਹੀ ਉਚ ਗੁਣਵਤਾ ਦੇ ਸਮਾਨ ਦੀਆਂ ਸਟਾਲਾਂ ਵੀ ਇਸ ਫੈਸਟੀਵਲ ਵਿਚ ਲੱਗਣਗੀਆਂ। ਡਿਪਟੀ ਕਮਿਸ਼ਨਰ ਨੇ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਫਾਜਿ਼ਲਕਾ ਲਈ ਇਹ ਇਕ ਯਾਦਗਾਰੀ ਸਮਾਗਮ ਹੋਵੇਗੀ ਅਤੇ ਇਸ ਨਾਲ ਫਾਜਿ਼ਲਕਾ ਨੂੰ ਪ੍ਰਯਟਨ ਦੇ ਨਕਸ਼ੇ ਤੇ ਉਭਾਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਵਿਚ ਪ੍ਰਯਟਨ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਪੰਜਾਬ ਸਰਕਾਰ ਜਿ਼ਲ੍ਹੇ ਨੂੰ ਪ੍ਰਯਟਨ ਕੇਂਦਰ ਵਜੋਂ ਵਿਕਸਤ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸ ਮੌਕੇ ਐਸਡੀਐਮ ਮਨਦੀਪ ਕੌਰ, ਕਾਰਜ ਸਾਧਕ ਅਫ਼ਸਰ ਮੰਗਤ ਰਾਮ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਗ੍ਰੈਜੁਏਟ ਵੇਲਫੇਅਰ ਐਸਸੀਏਸ਼ਨ ਤੋਂ ਰੀਤੇਸ਼ ਕੁੱਕੜ ਅਤੇ ਹੋਰ ਲੋਕ ਵੀ ਹਾਜਰ ਸਨ।

LEAVE A REPLY

Please enter your comment!
Please enter your name here