ਤਰਨਤਾਰਨ ਵਿੱਚ ਘਰ ਸੁੱਤੇ ਪਏ ਨੌਜਵਾਨ ਦਾ 2 ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਦੇ ਪੈਦੇ ਪਿੰਡ ਘਰਿਆਲਾ ਵਿੱਚ 2 ਅਣਪਛਾਤੇ ਵਿਅਕਤੀਆ ਨੇ ਘਰ ਵਿੱਚ ਸੁੱਤੇ ਪਏ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਰਾਣਾ ਪਿੰਡ ਘਰਿਆਲਾ ਵਜੋ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਣਜੀਤ 8 ਸਾਲ ਵਿਦੇਸ਼ ਵਿੱਚ ਨੌਕਰੀ ਕਰਕੇ ਪਿੰਡ ਪਰਤਿਆ ਸੀ ਅਤੇ ਉਸਨੇ ਵਿਦੇਸ਼ ਤੋਂ ਆ ਕੇ ਇੱਕ ਜਿਮ ਖੋਲਿਆ ਸੀ।

Advertisements

ਰਣਜੀਤ ਦੇ ਪਿਤਾ ਨੇ ਦੱਸਿਆ ਕਿ ਜਦੋ ਉਹ ਰਾਤ ਨੂੰ ਜਿਮ ਤੋਂ ਘਰ ਆਇਆ ਤਾਂ ਉਹ ਆ ਕੇ ਸੌ ਗਿਆ। ਦੇਰ ਰਾਤ ਕਰੀਬ 1 ਵਜੇ ਉਹਨਾਂ ਨੂੰ ਕੋਈ ਖੜਾਕ ਹੋਣ ਦੀ ਅਵਾਜ਼ ਸੁਣਾਈ ਦਿੱਤੀ, ਜਦੋ ਉਹਨਾਂ ਨੇ ਉੱਠ ਕੇ ਦੇਖਿਆ ਤਾਂ ਦੋ ਵਿਅਕਤੀ ਪੌੜੀਆਂ ਟੱਪ ਕੇ ਭੱਜ ਰਹੇ ਸਨ ਜਦੋ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਥੋ ਫਰਾਰ ਹੋ ਗਏ ਅਤੇ ਰਣਜੀਤ ਖੂਨ ਨਾਲ ਲੱਥਪੱਥ ਹੋਇਆ ਸੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਰਣਜੀਤ ਦੇ ਪਿਤਾ ਨੇ ਦੱਸਿਆ ਕਿ ਰਣਜੀਤ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀ ਸੀ। ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here