
ਮਲੋਟ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਲੋਟ ਵਿੱਚ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਅਫੀਮ ਅਤੇ ਹੈਰੋਇਨ ਸਮੇਤ 1 ਔਰਤ ਤੇ 1 ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਸੁਖਚੈਨ ਸਿੰਘ ਵਾਸੀ ਹਨੂੰਮਾਨਗੜ, ਔਰਤ ਦੀ ਪਹਿਚਾਣ ਰੀਨਾ ਪਤਨੀ ਸੋਨੂੰ ਵਾਸੀ ਬੁਰਜਾਂ ਫਾਟਕ ਮਲੋਟ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਥਾਣਾ ਪੁਲਿਸ ਨੇ ਮੁਕਤਸਰ ਰੋਡ ਤੇ ਪੀਡਬਲਿਊਡੀ ਦਫਤਰ ਨੇੜੇ ਇੱਕ ਮਰਸਡੀਜ਼ ਕਾਰ ਸਵਾਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰ ਲਿਆ ਹੈ, ਅਤੇ ਦੂਜੇ ਪਾਸੇ ਸਦਰ ਪੁਲਿਸ ਨੇ 1 ਮਹਿਲਾ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।











