


ਫ਼ਰੀਦਕੋਟ (ਦ ਸਟੈਲਰ ਨਿਊਜ਼), ਪਲਕ। ਫ਼ਰੀਦਕੋਟ ਤੋਂ ਇੱਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਪਿੰਡ ਮਚਾਕੀ ਮੱਲ ਸਿੰਘ ਵਿੱਚ ਕੁਝ ਨੌਜਵਾਨਾਂ ਨੇ ਇੱਕ ਸ਼ੈਲਰ ਵਿੱਚ ਵੜ ਕੇ ਉੱਥੇ ਕੰਮ ਕਰਦੇ ਸੁਖਦੇਵ ਸਿੰਘ ਨੂੰ ਕਮਰੇ ਵਿੱਚ ਬੰਦ ਕਰਕੇ 80 ਗੱਟੇ ਚੌਲ, ਮੋਬਾਈਲ ਅਤੇ ਨਕਦੀ ਚੋਰੀ ਕਰ ਲਈ ਹੈ। ਸੁਖਦੇਵ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ।

ਉਸਨੇ ਦੱਸਿਆ ਕਿ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਚੌਲ, ਮੋਬਾਈਲ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਮੁੱਖੀ ਹਰਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਾਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
