ਯੂਐਸ ਆਰਮੀ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 5 ਸੈਨਿਕਾਂ ਦੀ ਮੌਤ

ਅਮਰੀਕਾ (ਦ ਸਟੈਲਰ ਨਿਊਜ਼), ਪਲਕ। ਅਭਿਆਸ ਦੌਰਾਨ ਅਮਰੀਕੀ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ ਵਿਚ 5 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਹਾਦਸਾ ਕਿੱਥੇ ਹੋਇਆ। ਦੱਸ ਦਈਏ ਕਿ ਇਜਰਾਈਲ-ਹਮਾਸ ਜੰਗ ਨੂੰ ਖੇਤਰੀ ਸੰਘਰਸ਼ ਵਿੱਚ ਬਦਲਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਅਮਰੀਕਾ ਨੇ ਭੁਮੱਧ ਸਾਗਰ ਵਿੱਚ ਇੱਕ ਲੜਾਕੂ ਜੰਗੀ ਜਹਾਜ਼ ਤਾਇਨਾਤ ਕੀਤਾ ਹੈ।

Advertisements

ਯੂਐਸ ਯੂਰੋਪੀਅਨ ਕਮਾਂਡ ਨੇ ਹਾਦਸੇ ਤੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 5 ਲੋਕਾਂ ਨੂੰ ਲੈ ਕੇ ਜਾ ਰਿਹਾ ਯੂਐਸ ਆਰਮੀ ਦਾ ਹੈਲੀਕਾਪਟਰ ਆਰਸੀ ਟਰੇਨਿੰਗ ਦੌਰਾਨ ਏਅਰ ਰਿਫਿਊਲਿੰਗ ਮਿਸ਼ਨ ਵਿੱਚ ਸ਼ਾਮਲ ਸੀ ਅਤੇ ਭੁਮੱਧ ਸਾਗਰ ਵਿੱਚ ਕਰੈਸ਼ ਹੋ ਗਿਆ। ਹੈਲੀਕਾਪਟਰ ਦੇ ਸਾਰੇ 5 ਮੈਬਰਾਂ ਦੀ ਮੌਤ ਹੋ ਗਈ। ਦੇਸ਼ ਦੇ ਰਾਸ਼ਟਰਪਤੀ ਨੇ ਪੀੜਤਾ ਨੂੰ ਸ਼ਰਧਾਂਜਲੀ ਦਿੱਤੀ।

LEAVE A REPLY

Please enter your comment!
Please enter your name here