ਹਰਿਆਣਾ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਹਰਿਆਣਾ ਦੇ ਫਤਿਹਾਬਾਦ ਦੇ ਰਤੀਆ ਰੋਡ ਉਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਵਿੱਚ ਅਚਾਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਿਸਤੋ ਬਾਅਦ ਅਚਾਨਕ ਹੜਕੰਪ ਮੱਚ ਗਿਆ ਤੇ ਯਾਤਰੀਆ ਨੇ ਬੱਸ ਵਿੱਚੋ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਪਰ ਸਵਾਰੀਆ ਦਾ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ।
ਬੱਸ ਵਿੱਚ ਜ਼ਿਆਦਾਤਰ ਲੋਕ ਮਜ਼ਦੂਰ ਸਨ ਅਤੇ ਕਈ ਛੱਠ ਪੂਜਾ ਲਈ ਬਿਹਾਰ ਜਾ ਰਹੇ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਬੱਸ ਪੂਰੀ ਤਰ੍ਹਾਂ ਸੜ ਗਈ। ਬੱਸ ਵਿੱਚ 60 ਤੋਂ ਵੱਧ ਸਵਾਰੀਆ ਮੌਜ਼ੂਦ ਸਨ।