ਮਾਈਨਿੰਗ ਵਿਭਾਗ ਦੇ ਜੇਈ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, 2 ਗ੍ਰਿਫਤਾਰ, ਬਾਕੀਆਂ ਦੀ ਭਾਲ ਜਾਰੀ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਫ਼ਿਰੋਜ਼ਪੁਰ ਵਿੱਚ ਮਾਈਨਿੰਗ ਵਿਭਾਗ ਦੇ ਜੇਈ ਨੂੰ ਅਗਵਾ ਕਰਕੇ ਉਸਦੀ ਕੁੱਟਮਾਰ ਕੀਤੀ ਗਈ ਹੈ। ਜੇਈ ਦੀ ਪਹਿਚਾਣ ਕੈਲਾਸ਼ ਢਾਕਾ ਵਾਸੀ ਪੰਨੀਵਾਲਾ ਮੋਟਾ ਜ਼ਿਲ੍ਹਾ ਸਿਰਸਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮਾਈਨਿੰਗ ਵਿਭਾਗ ਵਿੱਚ ਜੇਈ ਕਮ ਇੰਸਪੈਕਟਰ ਵਜੋਂ ਤਾਇਨਾਤ ਹੈ। ਜਾਣਕਾਰੀ ਮੁਤਾਬਕ ਜੇਈ ਨੇ ਦੱਸਿਆ ਕਿ ਉਹ ਨਹਿਰ ਦੀ ਖੁਦਾਈ ਦੇ ਕੰਮ ਦੀ ਜਾਂਚ ਕਰਨ ਲਈ ਆਪਣੀ ਬਾਈਕ ਤੇ ਪਿੰਡ ਜੰਡਵਾਲਾ ਜਾ ਰਿਹਾ ਸੀ ਤੇ ਜਦੋ ਉਹ ਸ੍ਰੀ ਮੁਕਤਸਰ ਸਾਹਿਬ ਰੋਡ ਤੇ ਪਿੰਡ ਚੱਕਾ ਸੈਦੋਕਾ ਨੇੜੇ ਲਿੰਕ ਸੜਕ ਤੇ ਰੇਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਆਉਂਦੀ ਦਿਖਾਈ ਦਿੱਤੀ।

Advertisements

ਜਦੋਂ ਉਸਨੇ ਉਕਤ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਬੱਬੀ ਨੇ ਰਫ਼ਤਾਰ ਵਧਾ ਦਿੱਤੀ। ਟਰਾਲੀ ਚਾਲਕ ਨੇ ਉਸਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਆਪਣੇ ਫ਼ੋਨ ਤੇ ਡਰਾਈਵਰ ਦੀ ਵੀਡੀਓ ਬਣਾਉਣ ਲੱਗਾ ਤਾਂ ਟਰਾਲੀ ਚਾਲਕ ਬੱਬੀ ਨੇ ਆਪਣੇ ਇਕ ਹੋਰ ਦੋਸਤ ਨੂੰ ਫ਼ੋਨ ਕਰ ਦਿੱਤਾ। ਪਿੰਡ ਫਲੀਆਂਵਾਲਾ ਸਥਿਤ ਸੀਮਾ ਸੁਰੱਖਿਆ ਬਲ ਦੇ ਹੈੱਡਕੁਆਰਟਰ ਨੇੜੇ ਬਾਈਕ ਸਵਾਰ ਅਣਪਛਾਤੇ ਵਿਅਕਤੀ ਨੇ ਉਸਨੂੰ ਟੱਕਰ ਮਾਰ ਦਿੱਤੀ।

ਟਰੈਕਟਰ ਚਾਲਕ ਬੱਬੀ ਰੇਤ ਦੀ ਭਰੀ ਟਰਾਲੀ ਨੂੰ ਪਿੰਡ ਛੋਟਾ ਫਲੀਆਂਵਾਲਾ ਵੱਲ ਲੈ ਗਿਆ, ਗੱਡੀ ਇੱਕ ਪਾਸੇ ਖੜ੍ਹੀ ਕਰਕੇ ਗੇਟ ਨੂੰ ਤਾਲਾ ਲਾ ਦਿੱਤਾ। ਜਦੋਂ ਉਹ ਉੱਥੇ ਪਹੁੰਚਿਆ ਤਾਂ ਬੱਬੀ ਅਤੇ ਗੁਰਮੇਜ ਸਿੰਘ ਸਮੇਤ ਘਰ ਵਿੱਚ ਮੌਜੂਦ ਸੱਤ ਅਣਪਛਾਤੇ ਲੋਕਾਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਬੱਬੂ ਅਤੇ ਗੁਰਮੇਜ ਨੂੰ ਗ੍ਰਿਫਤਾਰ ਕਰਕੇ ਬਾਕੀ 7 ਦੋਸ਼ੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ।

LEAVE A REPLY

Please enter your comment!
Please enter your name here