ਚੀਨ ਨੇ ਦੁਨੀਆਂ ਦੀ ਸਭ ਤੋਂ ਡੂੰਘੀ ਤੇ ਵੱਡੀ ਬਣਾਈ ਅੰਡਰਗ੍ਰਾਊਂਡ ਲੈਬ

ਚੀਨ (ਦ ਸਟੈਲਰ ਨਿਊਜ਼), ਪਲਕ। ਚੀਨ ਨੇ ਦੁਨੀਆਂ ਦੀ ਸਭ ਤੋਂ ਡੂੰਘੀ ਤੇ ਵੱਡੀ ਅੰਡਰਗ੍ਰਾਊਂਡ ਲੈਬ ਤਿਆਰ ਕੀਤੀ ਹੈ। ਵਿਗਿਆਨੀਆਂ ਨੇ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਦੇ ਮੁਤਾਬਕ ਇਹ ਲੈਬ ਚੀਨ ਦੇ ਸਿਚੁਆਨ ਸੂਬੇ ਵਿੱਚ ਬਣਾਈ ਗਈ ਹੈ। ਇਹ ਲੈਬ ਧਰਤੀ ਦੀ ਸਤ੍ਹਾ ਤੋਂ 1.5 ਮੀਲ ਦੀ ਡੂੰਘਾਈ ਤੇ ਸਥਿਤ ਹੈ।

Advertisements

ਇਸ ਦਾ ਆਕਾਰ ਸਵੀਮਿੰਗ ਪੂਲ ਦੇ ਬਰਾਬਰ ਦੱਸਿਆ ਦਾ ਰਿਹਾ ਹੈ। ਇਸ ਲੈਬ ਵਿੱਚ ਅਲਟਰਾ ਲੋਅ ਰੇਡੀਏਸ਼ਨ ਬੈਕਗਰਾਊਂਡ ਦੀ ਸਹੂਲਤ ਵੀ ਹੈ। ਚੀਨੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਵੀਂ ਲੈਬ ਡਾਰਕ ਮੈਟਰ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਮਦਦ ਕਰੇਗੀ। ਇਸ ਨੂੰ ਜਿਨਪਿੰਗ ਲੈਬ ਦਾ ਨਾਂ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here