Sunday, November 1, 2026
Home Latest 17 ਸਾਲਾ ਨੌਜਵਾਨ ਨੇ ਵੀਡੀਓ ਰਾਂਹੀ ਨਸ਼ਾ ਛੁਡਾਉਣ ਲਈ ਮੰਗੀ ਮਦਦ

17 ਸਾਲਾ ਨੌਜਵਾਨ ਨੇ ਵੀਡੀਓ ਰਾਂਹੀ ਨਸ਼ਾ ਛੁਡਾਉਣ ਲਈ ਮੰਗੀ ਮਦਦ

ਅੰਮ੍ਰਿਤਸਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਅੰਮ੍ਰਿਤਸਰ ਵਿੱਚ 17 ਸਾਲਾ ਨੌਜ਼ਵਾਨ ਜੋ 4 ਸਾਲਾ ਤੋਂ ਨਸ਼ਾ ਕਰ ਰਿਹਾ ਸੀ, ਉਸਨੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਮਦਦ ਦੀ ਮੰਗ ਕੀਤੀ ਹੈ। ਨੌਜਵਾਨ ਦੀ ਪਹਿਚਾਣ ਅਕਾਸ਼ਦੀਪ ਉਮਰ 17 ਸਾਲਾ ਵਾਸੀ ਪਿੰਡ ਵਡਾਲੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਲੜਕੇ ਨੇ ਵੀਡੀਓ ਸ਼ੋਸ਼ਲ ਮੀਡੀਆ ਤੇ ਪਾ ਕੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦਾ ਹੈ।

Advertisements

ਉਹ ਪਿਛਲੇ 4 ਸਾਲਾਂ ਤੋਂ ਨਸ਼ੇ ਦੀ ਲਤ ਤੋਂ ਪੀੜਤ ਹੈ ਤੇ ਉਹ ਲਿਫਾਫੇ ਚੁੱਕਣ ਦਾ ਕੰਮ ਕਰਦਾ ਹੈ। ਉਸਨੇ ਕਿਹਾ ਕਿ ਉਸਦੇ ਦੋਸਤਾਂ ਨੇ ਉਸਨੂੰ ਨਸ਼ੇ ਦਾ ਆਦੀ ਬਣਾ ਦਿੱਤਾ ਸੀ। ਵੀਡੀਓ ਬਣਾ ਰਹੇ ਸਰਬਜੀਤ ਹੈਰੀ ਨੇ ਜਦੋ ਉਸਨੂੰ ਪੁੱਛਿਆ ਕਿ ਉਹ ਨਸ਼ਾ ਕਿੱਥੋ ਲੈਦਾ ਸੀ ਤਾਂ ਉਸਨੇ ਦੱਸਿਆ ਕਿ ਉਹ ਪਿੰਡ ਬਾਸਰਕੇ ਭੈਣੀ ਤੋਂ 300 ਰੁਪਏ ਵਿੱਚ ਨਸ਼ਾ ਖਰੀਦਦਾ ਹੈ ਅਤੇ ਉੱਥੇ ਨਸ਼ਾਂ ਖੁੱਲ੍ਹੇਆਮ ਵਿਕਦਾ ਹੈ ਤੇ ਉਹ ਹੁਣ ਨਸ਼ਾ ਛੱਡਣਾ ਚਾਹੁੰਦਾ ਹੈ।

LEAVE A REPLY

Please enter your comment!
Please enter your name here