Tuesday, October 27, 2026
Home International ਇਰਾਕ ‘ਚ ਯੂਨੀਵਰਸਿਟੀ ਦੇ ਹੋਸਟਲ ਵਿੱਚ ਲੱਗੀ ਅੱਗ, 14 ਦੀ ਮੌਤ, 18...

ਇਰਾਕ ‘ਚ ਯੂਨੀਵਰਸਿਟੀ ਦੇ ਹੋਸਟਲ ਵਿੱਚ ਲੱਗੀ ਅੱਗ, 14 ਦੀ ਮੌਤ, 18 ਜ਼ਖ਼ਮੀ

ਇਰਾਕ (ਦ ਸਟੈਲਰ ਨਿਊਜ਼), ਪਲਕ। ਇਰਾਕ ਦੇ ਉੱਤਰੀ ਸ਼ਹਿਰ ਇਰਬਿਲ ਵਿੱਚ ਇੱਕ ਯੂਨੀਵਰਸਿਟੀ ਦੇ ਹੋਸਟਲ ਵਿੱਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਸੋਰੇਨ ਦੇ ਸਿਹਤ ਡਾਇਰੈਕਟੋਰੇਟ ਦੇ ਮੁੱਖੀ ਕਾਮਰਾਮ ਮੁੱਲਾ ਮੁਹੰਮਦ ਮੁਤਾਬਕ ਇਰਬਿਲ ਦੇ ਪੂਰਬ ਵਿਚ ਛੋਟੇ ਜਿਹੇ ਸ਼ਹਿਰ ਸੋਰਨ ਵਿਚ ਇਕ ਇਮਾਰਤ ਵਿਚ ਅੱਗ ਲੱਗ ਗਈ। ਤੁਰੰਤ ਹੀ ਇਸ ਬਾਰੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ ਗਈ ਤੇ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here