ਗੁਰਮਨ ਮਾਨ ਦੇ ਗੀਤਾਂ ਦੀ ਕਦਰ ਕਰਨ ਵਾਲੇ ਸ਼ਨੀਦੇਵ ਮਹਾਰਾਜ ਦੀਆਂ ਸ਼ਕਤੀਆਂ ਤੋਂ ਅਣਜਾਣ ਹਨ: ਕਾਲੀਆ/ਮਦਾਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਗਾਇਕ ਗੁਰਮਨ ਮਾਨ ਵਲੋਂ ਆਪਣੇ ਇੱਕ ਗੀਤ ਵਿੱਚ ਭਗਵਾਨ ਸ਼ਨੀਦੇਵ ਮਹਾਰਾਜ ਦਾ ਅਪਮਾਨ ਕੀਤੇ ਜਾਣ ਤੇ ਗੁੱਸੇ ਵਿੱਚ ਆਏ ਸ਼ਿਵ ਸੈਨਿਕਾਂ ਨੇ ਸ਼ੁੱਕਰਵਾਰ ਨੂੰ ਸ਼ਹੀਦ ਭਗਤ ਸਿੰਘ ਚੌਕ ਵਿਖੇ ਗਾਇਕ ਗੁਰਮਨ ਮਾਨ ਦਾ ਹੋਰਡਿੰਗ ਫੂਕਿਆ ਅਤੇ ਗਾਇਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਸ਼ੁੱਕਰਵਾਰ ਨੂੰ ਸ਼ਿਵ ਸੈਨਾ ਊਧਵ ਬਾਲਾ ਠਾਕਰੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਅਤੇ ਯੂਥ ਆਗੂ ਸਾਹਿਲ ਬਮੋਤਰਾ ਦੀ ਅਗਵਾਈ ਹੇਠ ਆਯੋਜਿਤ ਰੋਸ਼ ਪ੍ਰਦਰਸ਼ਨ ਵਿੱਚ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਅਤੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਮਕਾਰ ਕਾਲੀਆ ਅਤੇ ਦੀਪਕ ਮਦਾਨ ਨੇ ਕਿਹਾ ਕਿ ਗਾਇਕ ਗੁਰਮਨ ਮਾਨ ਵਲੋਂ ਆਪਣੇ ਗੀਤ ਚ ਕਿਥੋਂ ਕੁੰਡਲੀ ਚੋ ਮਿਲੂ ਤੇਨੁ ਸੋਹਣੀਏ ਸ਼ਨੀ ਤਾਂ ਮੈਂ ਡੱਬ ਚ ਰੱਖਦਾ, ਵਾਲੀ ਲਾਈਨ ਦੀ ਵਰਤੋਂ ਕੀਤੀ ਸੀ।

Advertisements

ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਨੂੰਨੀ ਪ੍ਰਣਾਲੀ ਅਤੇ ਸਿਆਸਤਦਾਨਾਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਣ ਦੀ ਥੋੜੀ ਵੀ ਪ੍ਰਵਾਹ ਨਹੀਂ ਹੈ।ਉਨ੍ਹਾਂ ਯਾਦ ਕਰਵਾਇਆ ਕਿ ਪੰਜਾਬੀ ਗਾਇਕ ਕਿਸੇ ਹੋਰ ਧਰਮ ਦਾ ਅਪਮਾਨ ਨਹੀਂ ਕਰਦੇ,ਜੇਕਰ ਅਸੀਂ ਇਤਿਹਾਸ ਦੇਖੀਏ ਤਾਂ ਉਹ ਸਿਰਫ਼ ਹਿੰਦੂ ਧਰਮ,ਦੇਵਤਿਆਂ ਅਤੇ ਪੰਡਤਾਂ ਨੂੰ ਹੀ ਘਸੀਟਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀ ਰਣਜੀਤ ਬਾਵਾ,ਮਾਸਟਰ ਸਲੀਮ,ਜ਼ੀ ਖਾਨ,ਕਮਲ ਖਾਨ ਅਤੇ ਹੋਰ ਕਈ ਗਾਇਕ ਨੂੰ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਹ ਜਲਦੀ ਤੋਂ ਜਲਦੀ ਗੁਰਮਨ ਮਾਨ ਖਿਲਾਫ ਐਫਆਈਆਰ ਦੀ ਮੰਗ ਕਰ ਰਹੇ ਹਨ।ਸੰਦੀਪ ਪੰਡਿਤ ਅਤੇ ਸਾਹਿਲ ਬਮੋਤਰਾ ਨੇ ਕਿਹਾ ਕਿ ਗੁਰਮਨ ਮਾਨ ਦੇ ਗੀਤਾਂ ਦੀ ਕਦਰ ਕਰਨ ਵਾਲੇ ਲੋਕ ਸ਼ਨੀਦੇਵ ਮਹਾਰਾਜ ਦੀਆਂ ਸ਼ਕਤੀਆਂ ਤੋਂ ਅਣਜਾਣ ਹਨ।

ਉਨ੍ਹਾਂ ਕਿਹਾ ਕਿ ਅਸਲ ਇਨਸਾਫ਼ ਤਾਂ ਭਗਵਾਨ ਸ਼ਨੀ ਦੇਵ ਤੋਂ ਹੀ ਮਿਲੇਗਾ।ਉਨ੍ਹਾਂ ਸਵਾਲ ਕੀਤਾ ਕਿ ਕੀ ਗਾਇਕ ਵਿਚ ਇੰਨ੍ਹੀ  ਸਮਰੱਥਾ ਹੈ ਕਿ ਉਹ ਆਪਣੇ ਸਵਾਮੀ ਨੂੰ ਆਪਣੀ ਜੇਬ ਵਿਚ ਰੱਖ ਸਕੇ,ਜਿਵੇਂ ਕਿ ਗਾਣੇ ਦੀਆਂ ਲਾਇਨਾਂ ਵਿਚ ਕਿਹਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਗਾਇਕ ਨੇ ਹਿੰਦੂ ਸਮਾਜ ਦੇ ਦੇਵੀ ਦੇਵਤਿਆਂ ਤੇ ਅਜਿਹੀਆਂ ਟਿੱਪਣੀਆਂ ਕਰਕੇ ਕਰੋੜਾਂ ਲੋਕਾਂ ਦੀ ਆਸਥਾ ਨਾਲ ਖਿਲਵਾੜ ਕੀਤਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਿੰਦੂ ਜਾਗ੍ਰਿਤ ਹੋ ਕੇ ਆਪਣੇ ਦੇਵੀ-ਦੇਵਤਿਆਂ ਦੀ ਪ੍ਰਾਥਨਾ ਤੇ ਹੋਣੇ ਵਾਲਿਆਂ ਗਲਤ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰਨ ਵਾਲਾ ਹੈ।ਸੰਦੀਪ ਪੰਡਿਤ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਮਾਫੀ ਮੰਗਣ ਦਾ ਸਵਾਲ ਹੀ ਨਹੀਂ,ਅਜਿਹੇ ਲੋਕ ਪਹਿਲਾਂ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਦੇ ਹਨ ਅਤੇ ਫਿਰ ਆਪਣੇ ਮਿੱਠੇ ਸ਼ਬਦਾਂ ਵਿੱਚ ਉਲਝਾ ਕੇ ਮਾਫੀ ਮੰਗਣ ਲੱਗ ਜਾਂਦੇ ਹਨ,ਜੀ ਇੱਕ ਫੈਸ਼ਨ ਬਣ ਚੁੱਕਿਆ ਹੈ,ਜਿਸਨੂੰ ਹਿੰਦੂ ਸਮਾਜ ਪੂਰੀ ਤਰਾਂ ਜਾਣਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਤਾਂ ਜੋ ਅਜਿਹੇ ਲੋਕਾਂ ਨੂੰ ਸੀਖ ਮਿਲੇ ਕਿ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾ ਸੋਚਿਆ ਜਾਵੇ।ਉਨ੍ਹਾਂ ਕਿਹਾ ਕਿ ਸ਼ੋਹਰਤ ਹਾਸਲ ਕਰਨ ਲਈ ਹਿੰਦੂ ਦੇਵੀ-ਦੇਵਤਿਆਂ ਨੂੰ ਆਪਣੇ ਮੰਤਵਾਂ ਲਈ ਘਸੀਟਣ ਵਾਲੇ ਗਾਇਕਾਂ ਦਾ ਪੂਰੇ ਪੰਜਾਬ ਭਰ ਦੇ ਹਿੰਦੂ ਸਮਾਜ ਨੂੰ ਇੱਕਜੁਟ ਹੋਕੇ  ਇਸ ਅਪਮਾਨ ਨੂੰ ਰੋਕਣ ਲਈ ਇਹਨਾਂ ਗਾਇਕਾਂ ਦਾ ਬਾਈਕਾਟ ਕਰਨਾ ਹੋਵੇਗਾ।ਇਸ ਦੌਰਾਨ ਸਮੂਹ ਸ਼ਿਵ ਸੈਨਿਕਾਂ ਅਤੇ ਸ਼ਨੀ ਭਗਤਾਂ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਗਾਇਕ ਗੁਰਮਨ ਮਾਨ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ।ਇਸ ਮੌਕੇ ਤੇ ਰਜਿੰਦਰ ਵਰਮਾ, ਧਰਮਿੰਦਰ ਕਾਕਾ,ਬਲਬੀਰ ਡੀਸੀ,ਇੰਦਰਪਾਲ ਮਨਚੰਦਾ, ਲਵਲੇਸ਼ ਢੀਂਗਰਾ, ਰਿੰਕੂ ਭੰਡਾਰੀ, ਹਰਦੇਵ ਰਾਜਪੂਤ,ਮੋਨੂੰ ਸਰਕੋਟੀਆ, ਕਰਨ ਜੰਗੀ,ਮਿੰਟੂ ਗੁਪਤਾ,ਸੁਰਿੰਦਰ ਲਾਡੀਗੁਰਸ਼ਰਨ ਟੀਟੂ, ਗਗਨ ਜਲੋਟਾ, ਰਿੰਕੂ ਆਰੀਅਨ, ਸਾਹਿਲ, ਸ਼ੰਮੀ, ਸਚਿਨ ਬਹਿਲ ਵਿੱਕੀ, ਲਵਲੀ, ਰਾਜਨ, ਗੌਰਵ ਗੁਪਤਾ, ਰਮਨ ਮਲਹੋਤਰਾ, ਜੌਲੀ ਵਾਲੀਆ, ਜੱਗੀ ਗਿੱਲ, ਬੌਬੀ ਚਾਚਾ, ਸੰਨੀ, ਰਾਜਨ, ਸੁਨੀਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here