ਬੈਟਰੀਆਂ ਚੋਰੀ ਕਰ ਰਹੇ ਚੋਰਾਂ ਨੇ ਐਸਆਈ ਤੇ ਚਲਾਈ ਗੋਲੀ, 3 ਕਾਬੂ, 4 ਦੀ ਭਾਲ ਜ਼ਾਰੀ

ਪਟਨਾ (ਦ ਸਟੈਲਰ ਨਿਊਜ਼), ਪਲਕ। ਪਟਨਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਪੁਲਿਸ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਜਾਣਕਾਰੀ ਮੁਤਾਬਕ ਇੰਸਪੈਕਟਰ ਦਾ ਨਾਂ ਫੂਲਨ ਰਾਮ ਹੈ। ਗੋਲੀ ਲੱਗਣ ਤੋਂ ਬਾਅਦ ਇੰਸਪੈਕਟਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਇੰਸਪੈਕਟਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ 2 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਬੇਡਰ ਮੋੜ ਨੇੜੇ ਇੱਕ ਗਲੀ ਵਿੱਚ ਟੈਲੀਕਾਮ ਟਾਵਰ ਤੋਂ ਕੁਝ ਵਿਅਕਤੀ ਬੈਟਰੀਆਂ ਚੋਰੀ ਕਰ ਰਹੇ ਹਨ।

Advertisements

ਇਸ ਸੂਚਨਾ ਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ। ਪੁਲਿਸ ਨੂੰ ਵੇਖ ਕੇ ਮੁਲਜ਼ਮਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਐਸਆਈ ਫੁਲਨ ਰਾਮ ਦੇ ਸੱਜੇ ਹੱਥ ਦੀ ਕੂਹਣੀ ਵਿੱਚ ਲੱਗੀ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਮਾਸਟਰ ਮਾਈਂਡ ਵੀ ਫੜਿਆ ਗਿਆ ਹੈ। ਬਾਕੀ 4 ਲੋਕ ਫਰਾਰ ਹੋ ਗਏ ਹਨ। ਜਾਣਕਾਰੀ ਮੁਤਾਬਕ ਮੌਕੇ ਤੋਂ ਹੁਣ ਤੱਕ 30 ਖੁੱਲ੍ਹੀਆਂ ਬੈਟਰੀਆਂ, 1 ਪਿਸਤੌਲ, 1 ਖੋਲ ਅਤੇ ਕਟਰ ਬਰਾਮਦ ਹੋਏ ਹਨ। ਫਿਲਹਾਲ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

LEAVE A REPLY

Please enter your comment!
Please enter your name here