ਜੇਐਨਵੀ ’ਚ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ 20 ਨੂੰ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਫਲਾਹੀ, ਹੁਸ਼ਿਆਰਪੁਰ ਦੀ ਛੇਵੀਂ ਜਮਾਤ ਦੀ ਦਾਖਲਾ ਪ੍ਰੀਖਿਆ ਇਸ ਵਾਰ ਮਿਤੀ 20 ਜਨਵਰੀ 2024 (ਸ਼ਨੀਵਾਰ) ਨੂੰ ਹੋਣ ਜਾ ਰਹੀ ਹੈ।

Advertisements

ਵਿਦਿਆਲਿਆ ਦੇ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਦੇ ਫਾਰਮ ਭਰੇ ਹਨ, ਉਹ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਆਪਣੇ ਐਡਮਿਟ ਕਾਰਡ https://navodaya.gov.in/ ਲਿੰਕ ’ਤੇ ਡਾਊਨਲੋਡ ਕਰ ਸਕਦੇ ਹਨ, ਸਬੰਧਤ ਬਲਾਕਾਂ ਦੇ ਬੀ.ਪੀ.ਈ.ਓ ਦਫ਼ਤਰ ਅਤੇ ਜੇ.ਐਨ.ਵੀ ਫਲਾਹੀ ਹੁਸ਼ਿਆਰਪੁਰ ਤੋਂ ਵੀ ਪ੍ਰਾਪਤ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਫੋਨ ਨੰਬਰ 01882-289393 ’ਤੇ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 4.30 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here