ਭਗਤਪੁਰ ਕਲੋਨੀ ਵਿਖੇ ਪੀਰ ਬਾਬਾ ਰੱਤੜੇ ਜੀ ਦਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ: ਭਗਤਪੁਰ ਕਲੋਨੀ, ਨੇੜੇ ਮਾਤਾ ਭੱਦਰਕਾਲੀ ਮੰਦਿਰ ਜ਼ਿਲ੍ਹਾ ਕਪੂਰਥਲਾ ਵਿਖੇ 14 ਜਨਵਰੀ, ਦਿਨ ਐਤਵਾਰ ਮਾਘੀ ਵਾਲੇ ਦਿਨ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮਾਘੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈਂ ਮਦਨ ਸ਼ਾਹ ਜੀ ਅਤੇ ਮੇਲਾ ਪ੍ਰਬੰਧਕ ਤੇ ਪ੍ਰਮੋਟਰ ਪਰਮਜੀਤ ਸੰਨੀ ਨੇ ਮੇਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿਚ ਝੰਡੇ ਦੀ ਰਸਮ 10 ਵਜੇ ਆਰੰਭ ਹੋਵੇਗੀ। ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਸੰਤ ਲੋਕ ਆਈ ਹੋਈ ਸੰਗਤ ਨੂੰ ਆਪਣਾ ਆਸ਼ਿਰਵਾਦ ਦੇਣ ਲਈ ਪਹੁੰਚ ਰਹੇ ਹਨ ਜਿਹਨਾਂ ਵਿਚ ਮੱਧੂ ਸਾਈਂ ਜੀ ਜਲੰਧਰ ਵਾਲੇ, ਸਾਈਂ ਮੰਗੇ ਸ਼ਾਹ ਜੀ, ਬਾਬਾ ਬਿੱਟੇ ਸ਼ਾਹ ਜੀ, ਸਾਈਂ ਰਾਣੇ ਸ਼ਾਹ ਜੀ, ਬਾਬਾ ਬੱਲੀ ਜੀ, ਬਾਬਾ ਵਿਜੇ ਕੁਮਾਰ ਜੀ, ਬਾਬਾ ਸੋਖੇ ਸ਼ਾਹ ਜੀ, ਬਾਬਾ ਸੋਢੀ ਸ਼ਾਹ ਜੀ, ਸੁਖਵਿੰਦਰ ਸਾਗਰ (ਪ੍ਰੋਫੈਸਰ), ਦੇਵਾ ਜਸਵਿੰਦਰ ਕੌਰ ਜੀ, ਸਾਈਂ ਸਿਕੰਦਰ ਜੀ, ਬਾਬਾ ਚੈਂਚਲ ਸਹੋਤਾ, ਡਿੰਪਲ ਪੰਡਿਤ ਜੀ, ਬਾਬਾ ਸੁਖਦੇਵ ਦਾਸ ਜੀ ਅਤੇ ਬੀਬੀ ਸ਼ੱਬੋ ਜੀ ਆਦਿ ਸ਼ਾਮਿਲ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿਚ ਆਈ ਹੋਈ ਸੰਗਤ ਦੇ ਮੰਨੋਰੰਜਨ ਲਈ ਸਟੇਜੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।

Advertisements

ਜਿਸ ਵਿਚ ਪ੍ਰਸਿੱਧ ਜੋੜੀ ਸ਼ਰੀਫ਼ ਦਿਲਦਾਰ, ਜਸਪ੍ਰੀਤ ਜੱਸੀ ਤੇ ਮੈਂਡੀ ਕਾਲਰਾ, ਗਾਇਕ ਦਲਵਿੰਦਰ ਦਿਆਲਪੁਰੀ, ਮਾਣਕ ਅਲੀ, ਅਵਤਾਰ ਸਫ਼ਰੀ, ਮੇਜਰ ਸਾਬ, ਮੰਗਲ ਸੰਧੂ, ਕਾਂਸ਼ੀ ਰਾਮ ਚੰਨ, ਬਲਦੇਵ ਰਾਜ ਭੋਲਾ, ਆਰ ਡੀ ਗਿੱਲ, ਦੋਗਾਣਾ ਜੋੜੀ ਗੁਰਦੇਵ ਪੱਧਰੀ ਤੇ ਆਲੀਆ ਅਨਜਾਨ, ਸੁੱਚਾ ਜੈਲਾ, ਦੋਗਾਣਾ ਜੋੜੀ ਅਕਬਰ ਆਲਮ ਤੇ ਰਣਜੀਤ ਰੀਤ, ਗਾਇਕਾ ਸੁਖਦੀਪ ਗਿੱਲ, ਗਾਇਕ ਕੇ ਐੱਸ ਕਰਨ, ਜਸਵਿੰਦਰ ਮਾਨ, ਦੋਗਾਣਾ ਜੋੜੀ ਅਮਰੀਕ ਮਾਈਕਲ ਤੇ ਮਮਤਾ ਮੇਹਰਾ, ਬਲਵੀਰ ਸ਼ੇਰਪੁਰੀ, ਸੋਨੂੰ ਜੀ, ਗਾਇਕਾ ਰਮਨ ਗਿੱਲ ਅਤੇ ਬਲਜੀਤ ਬਿੱਟੀ ਆਦਿ ਕਲਾਕਾਰ ਸ਼ਾਮਿਲ ਹਨ। ਇਸ ਮੇਲੇ ਨੂੰ ਐੱਸ ਬੀ ਕੇ ਰਿਕਾਰਡਜ਼ ਯੂ. ਕੇ. ਵੱਲੋਂ ਕਰਵਾਇਆ ਰਿਹਾ ਹੈ ਅਤੇ ਇਸ ਦਾ ਸਿੱਧਾ ਪ੍ਰਸਾਰਣ “ਪੰਜਾਬ ਮੇਲੇ ਲਾਈਵ” ਦੇ ਯੂਟਿਊਬ ਚੈਨਲ ’ਤੇ ਹੋਵੇਗਾ। ਆਖਿਰ ਵਿਚ ਆਈ ਹੋਏ ਲੋਕਾਂ ਲਈ ਅਟੁੱਟ ਲੰਗਰ ਵਰਤਾਇਆ ਜਾਵੇਗਾ।

LEAVE A REPLY

Please enter your comment!
Please enter your name here