Saturday, October 24, 2026
Home National ਰਾਪਤੀ ਨਦੀ ‘ਚ ਬੱਸ ਡਿੱਗਣ ਕਾਰਨ 12 ਦੀ ਮੌਤ, 23 ਜ਼ਖ਼ਮੀ

ਰਾਪਤੀ ਨਦੀ ‘ਚ ਬੱਸ ਡਿੱਗਣ ਕਾਰਨ 12 ਦੀ ਮੌਤ, 23 ਜ਼ਖ਼ਮੀ

ਨੇਪਾਲ (ਦ ਸਟੈਲਰ ਨਿਊਜ਼), ਪਲਕ। ਨੇਪਾਲ ਦੇ ਸੂਬੇ ਲੁੰਬਿਨੀ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿੱਥੇ ਕਿ ਇੱਕ ਬੱਸ ਦੇ ਰਾਪਤੀ ਨਦੀ ਵਿੱਚ ਡਿੱਗਣ ਨਾਲ ਕਰੀਬ 12 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਦੇਰ ਰਾਤ ਉਸ ਸਮੇਂ ਵਾਪਰਿਆ ਜਦੋਂ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਬੱਸ ਪੂਰਬੀ-ਪਛਮੀ ਰਾਜਮਾਰਗ ਤੇ ਭਾਗਲੁਬਾਂਗ ਪੁਲ ਦੇ ਹੇਠਾਂ ਰਾਪਤੀ ਨਦੀ ਵਿੱਚ ਗਈ। ਮ੍ਰਿਤਕਾਂ ਵਿੱਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਹਨ। ਪੁਲਿਸ ਸਬ-ਇੰਸਪੈਕਟਰ ਸੁੰਦਰ ਤਿਵਾੜੀ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਕੋਹਲਪੁਰ ਦੇ ਨੇਪਾਲਗੰਜ ਮੈਡੀਕਲ ਟੀਚਿੰਗ ਹਸਪਤਾਲ ਲਿਜਾਇਆ ਗਿਆ ਹੈ। ਬੱਸ ਡਰਾਈਵਰ ਲਾਲ ਬਹਾਦੁਰ ਨੇਪਾਲੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Advertisements

LEAVE A REPLY

Please enter your comment!
Please enter your name here