Sunday, October 25, 2026
Home Latest ਅੰਗੀਠੀ ਬਾਲ ਕੇ ਸੁੱਤੇ2 ਸਕੇ ਭਰਾਵਾਂਦੀ ਧੂੰਆ ਚੜਨ ਕਾਰਨ ਹੋਈ ਮੌਤ

ਅੰਗੀਠੀ ਬਾਲ ਕੇ ਸੁੱਤੇ2 ਸਕੇ ਭਰਾਵਾਂਦੀ ਧੂੰਆ ਚੜਨ ਕਾਰਨ ਹੋਈ ਮੌਤ

ਸ਼੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸ਼੍ਰੀ ਮੁਕਤਸਰ ਸਾਹਿਬ ਦੀ ਘਾਹ ਮੰਡੀ ਵਿੱਚ ਬੀਤੀ ਦੇਰ ਰਾਤ ਅੰਗੀਠੀ ਦਾ ਧੂੰਆ ਚੜਨ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਮਹੁੰਮਦ ਮੁਸ਼ਤਾਕ ਉਮਰ 35 ਸਾਲਾ ਤੇ ਉਸਦਾ ਭਰਾ ਇਸਰਾਫਿਲ ਉਮਰ 25 ਸਾਲਾ ਵਾਸੀ ਬਿਹਾਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਅੰਗੀਠੀ ਬਾਲ ਕੇ ਸੁੱਤੇ ਪਏ ਸਨ, ਤਾਂ ਜਦੋ ਸਵੇਰੇ ਮੁਸ਼ਤਾਕ ਦੀ ਪਤਨੀ ਦੋਵਾਂ ਨੂੰ ਉਠਾਉਣ ਆਈ ਤਾਂ ਦੋਵੇ ਉੱਠੇ ਨਹੀ ਕਿਉਕਿ ਅੰਗੀਠੀ ਦਾ ਧੂੰਆ ਚੜਨ ਕਾਰਨ ਦੋਵਾਂ ਦੀ ਮੌਤ ਹੋ ਚੁੱਕੀ ਸੀ। ਦੋਵੇ ਭਰਾਵਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here