ਰਕੇਸ਼ ਪੁੱਤਰ ਕਰਮਚੰਦ ਵਾਸੀ ਸਾਹਰੀ 120 ਗ੍ਰਾਮ ਨਸ਼ੀਨਾ ਪ੍ਰਦਾਰਥ ਤੇ ਡਿਜੀਟਲ ਕੰਡੇ ਸਮੇਤ ਕਾਬੂ

ਮੇਹਟੀਆਣਾ (ਦ ਸਟੈਲਰ ਨਿਊਜ਼), ਪਲਕ। ਮੇਹਟੀਆਣਾ ਪੁਲਿਸ ਨੇ ਇਕ ਵਡੀ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਏਐਸਆਈ ਸਤਨਾਮ ਸਿੰਘ ਨੇ ਜਾਣਕਾਰੀ  ਦਿੱਤੀ ਕਿ ਗਸ਼ਤ ਦੌਰਾਨ ਮਲੀਨਾ ਪੈਲਿਸ ਤੋ ਲਿੰਕ ਰੋਡ ਕਾਹਰੀ ਸਾਹਰੀ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋ ਇੱਕ ਪੈਦਲ ਆਉਦਾ ਵਿਅਕਤੀ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖੇਤਾਂ ਵੱਲ ਦੌੜ ਗਿਆ, ਜਿਸ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਗਿਆ। ਉਸ ਦਾ ਨਾਂ ਪੁੱਛਣ ਤੇ ਉਸਨੇ ਆਪਣਾ ਨਾਂ ਰਕੇਸ਼ ਕੁਮਾਰ ਉਰਫ਼ ਭੇਰੋ ਪੁੱਤਰ ਕਰਮਚੰਦ ਵਾਸੀ ਸਾਹਰੀ ਥਾਣਾ ਮੇਹਟੀਆਲਾ ਦੱਸਿਆ। ਤਲਾਸ਼ੀ ਕਰਨ ਉਪਰੰਤ ਉਸਦੇ ਪਜਾਮੇ ਦੀ ਜੇਬ ਵਿੱਚੋਂ 120 ਗ੍ਰਾਮ ਨਸ਼ੀਨਾ ਪ੍ਰਦਾਰਥ ਤੇ ਡਿਜੀਟਲ ਕੰਡਾ ਬਰਾਮਦ ਹੋਇਆ। ਜਿਸ ਤੇ 22-61-85 ਐਨਡੀਪੀ ਐਸ ਐਕਟ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

LEAVE A REPLY

Please enter your comment!
Please enter your name here