ਅਰੁਣ ਡੋਗਰਾ ਨੇ ਸਮਾਜ ਵਿੱਚ ਆਪਣੀ ਪਛਾਣ ਆਪਣੇ ਨੇਕ ਕਰਮਾਂ ਨਾਲ ਬਣਾਈ ਹੈ: ਅਕਲੈਬ ਸਹੌਤਾ

ਦਸੂਹਾ (ਦ ਸਟੈਲਰ ਨਿਊਜ਼)। ਅਕਲੈਬ ਸਹੌਤਾ ਸੀਨੀਅਰ ਕਾਂਗਰਸੀ ਆਗੂ ਨੇ ਕਾਂਗ੍ਰੇਸ ਪਾਰਟੀ ਦੇ ਉਮੀਦਵਾਰ ਅਰੁਣ ਡੋਗਰਾ ਨੇ ਸਮਾਜ ਵਿੱਚ ਆਪਣੀ ਪਛਾਣ ਆਪਣੇ ਨਾਮ ਨਾਲ ਨਹੀਂ ਬਲਕਿ ਆਪਣੇ ਨੇਕ ਕਰਮਾਂ ਨਾਲ ਬਣਾਈ ਹੈ ਕਿਉਂਕਿ ਜਿਸ ਪਰਿਵਾਰ ਦੇ ਨਾਮ ਨਾਲ ਉਹ ਸੰਬੰਧ ਰੱਖਦੇ ਹਨ ਉਸ ਨਾਮ ਦੇ ਸਹਾਰੇ ਉਹ ਬਹੁਤ ਆਰਾਮਦਾਇਕ ਜ਼ਿੰਦਗੀ ਜੀ ਸਕਦੇ ਸੀ ਪਰ ਉਹਨਾਂ ਨੇ ਇੱਕ ਆਰਾਮ ਦਾਇਕ ਜ਼ਿੰਦਗੀ ਦਾ ਤਿਆਗ ਕਰਕੇ ਸਮਾਜ ਸੇਵਾ ਦਾ ਰਸਤਾ ਇਖ਼ਤਿਆਰ ਕੀਤਾ ਅਤੇ ਆਪਣੇ ਨੇਕ ਮਕਸਦ ਨੂੰ ਪੂਰਾ ਕਰਨ ਲਈ ਰਾਜਨੀਤੀ ਨੂੰ ਜ਼ਰੀਆ ਬਣਾਇਆ। ਉਨ੍ਹਾਂ ਕਿਹਾ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਕਰਮ ਕਰਨੇ ਚਾਹੀਦੇ ਹਨ, ਜਿਸ ਨਾਲ ਉਸਨੂੰ ਦੁਆ ਮਿਲੇ ਕਿਉਂਕਿ ਪਰਮਾਤਮਾ ਕੇਵਲ ਕਰਮਾਂ ਦੀ ਵਸੀਅਤ ਦੇਖਦਾ ਹੈ ਅਤੇ ਨੇਕ ਕਰਮ ਹੀ ਕਿਸੇ ਇਨਸਾਨ ਦੀ ਪਛਾਣ ਬਣਾਉਂਦੇ ਹਨ ਉਂਝ ਤਾਂ ਇੱਕ ਨਾਮ ਦੇ ਕਈ ਇਨਸਾਨ ਹੁੰਦੇ ਹਨ ਇਸ ਲਈ ਅਰੁਣ ਡੋਗਰਾ ਦਾ ਅੱਜ ਸਮਾਜ ਅਤੇ ਇਲਾਕੇ ਵਿੱਚ ਜੌ ਵੀ ਰੁੱਤਬਾ ਹੈ ਉਹਨਾਂ ਦੇ ਨਾਮ ਕਰਕੇ ਨਹੀਂ ਉਹਨਾਂ ਦੇ ਕਰਮਾਂ ਦੇ ਸਦਕਾਂ ਹੈ।

Advertisements

ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਵਰਨਜੀਤ, ਸਤਨਾਮ ਸਿੰਘ, ਜਸਵਿੰਦਰ ਸਿੰਘ, ਮਾਈਕਲ, ਬਿਮਲ ਕੋਰ ਅਤੇ ਕਾਕਾ ਦੇ ਨਾਲ ਘਰ ਘਰ ਜਾ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਪ੍ਰਚਾਰ ਕਰ ਰਹੇ ਹਨ। ਇਸ ਤੋਂ ਇਲਾਵਾ ਦਸੂਹਾ ਦੇ ਵਿਚ ਭਾਈਚਾਰਕ ਸਾਂਝ ਵਾਲੇ ਘਰਾਂ ਵਿਚ ਜਾ ਕੇ ਵੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰਨ ਜਾ ਰਹੀ ਹੈ।

LEAVE A REPLY

Please enter your comment!
Please enter your name here