ਰਾਸ਼ਟਰੀ ਹਿੱਤ ਵਿੱਚ ਕੰਮ ਕਰਨਾ ਦੇਸ਼ ਵਾਸੀਆਂ ਵਿੱਚ ਧਾਰਮਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ:ਪ੍ਰਿੰਸ ਐਸ.ਪੀ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵਿਰਾਸਤੀ ਸ਼ਹਿਰ ਦੇ ਨੌਜਵਾਨ ਸਮਾਜ ਸੇਵੀ ਹਰਪ੍ਰੀਤ ਸਿੰਘ ਪੁਰਵਾ ਨੂੰ ਸਲੂਟ ਤਿਰੰਗਾ ਦੇ  ਸੂਬਾ ਪ੍ਰਧਾਨ ਪ੍ਰਿੰਸ ਐਸਪੀ ਸੰਸਥਾ ਯੂਥ ਵਿੰਗ ਦਾ ਨੇ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ।ਪ੍ਰਿੰਸ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਹਰਪ੍ਰੀਤ ਸਿੰਘ ਪੁਰਵਾ ਸਲੂਟ ਤਿਰੰਗਾ ਸੰਸਥਾ ਨਾਲ ਜੁੜ ਕੇ ਸੂਬੇ ਵਿੱਚ ਕੰਮ ਕਰ ਰਹੇ ਹਨ। ਸੂਬਾ ਪ੍ਰਧਾਨ ਬਣਨ ਉਪਰੰਤ ਹਰਪ੍ਰੀਤ ਸਿੰਘ ਪੁਰਵਾ ਨੇ ਕਿਹਾ ਕਿ ਮੈਂ ਸੰਸਥਾ ਦੀ ਮਜ਼ਬੂਤੀ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੰਸਥਾ ਨੂੰ ਮਜਬੂਤ ਕਰਨ ਅਤੇ ਰਾਸ਼ਟਰ ਹਿੱਤ ਦੇ ਲਈ ਕੰਮ ਕਰਾਂਗਾ। ਦੱਸ ਦੇਈਏ ਕਿ ਸਲੂਟ ਤਿਰੰਗਾ ਸੰਸਥਾ ਦੇਸ਼ ਵਾਸੀਆਂ ਵਿੱਚ ਰਾਸ਼ਟਰਵਾਦੀ ਭਾਵਨਾਵਾਂ, ਧਾਰਮਿਕ ਅਤੇ ਧਰਮਵਾਦੀ ਅਤੇ ਕੰਮਾਂ ਕੰਮ ਨੂੰ ਵਧਾਵਾ ਦੇਣਾ, ਗਰੀਬ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕਰਨ,ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਵਿੱਚ ਯੋਗਦਾਨ ਦੇਣਾ,ਸਵੱਛ ਭਾਰਤ ਦੇ ਨਿਰਮਾਣ ਕਰਨਾ,ਖੂਨਦਾਨ ਕਰਕੇ ਲੋਕਾਂ ਦੇ ਜੀਵਨ ਦੀ ਰਾਖੀ ਕਰਨਾ,ਵਾਤਾਵਰਨ ਦੀ ਸੁਰੱਖਿਆ, ਪੌਦੇ ਲਗਾਉਣ ਦੀਆਂ ਮੁਹਿੰਮਾਂ ਚਲਾਉਣਾ,ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ,ਸ਼ਹੀਦਾਂ ਦੇ ਘਰ ਪਰਿਵਾਰਾਂ ਨੂੰ ਆਰਥਿਕ ਮਦਦ ਮੁਹੱਈਆ ਕਰਵਾਉਣਾ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਮਦਦ ਕਰਨਾ ਸ਼ਾਮਲ ਹੈ।

Advertisements

ਸੰਸਥਾ ਦੇ ਮੁੱਖ ਸਰਪ੍ਰਸਤ ਰਾਜੇਸ਼ ਝਾਅ,ਸੰਸਥਾ ਦੇ ਜਨਰਲ ਸਕੱਤਰ ਸਚਿਦਾਨੰਦ ਪੋਖਰਿਆਲ ਸਮੇਤ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਲੋਕ ਦੇਸ਼-ਵਿਦੇਸ਼ ਤੋਂ ਸਲੂਟ ਤਿਰੰਗਾ ਨਾਲ ਜੁੜ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਕਪੂਰਥਲਾ ਵਿੱਚ ਮਨਾਏ ਗਏ ਇਸ ਸ਼ਾਨਦਾਰ ਪ੍ਰੋਗਰਾਮ ਵਿੱਚ ਭਾਵਨਾ ਦੱਤਾ ਮਹਿਲਾ ਮੋਰਚਾ ਪ੍ਰਧਾਨ ਪੰਜਾਬ,ਮੀਤ ਪ੍ਰਧਾਨ ਨੀਰਜ ਸ਼ਰਮਾ,ਮੀਤ ਪ੍ਰਧਾਨ ਅਜੇ ਮੌਰੀਆ, ਪੰਜਾਬ ਜਨਰਲ ਸਕੱਤਰ ਪੁਸ਼ਪੇਂਦਰ ਰਾਏ,ਜਿਲ੍ਹਾ ਉਪ ਪ੍ਰਧਾਨ ਸੰਜੇ ਭਾਰਦਵਾਜ, ਵਿਜੇ ਕੁਮਾਰ, ਅਦਾਲਤੀ  ਪ੍ਰਸਾਦ, ਚੇਤਨ ਸ਼ਰਮਾ ਸਮੇਤ ਕਈ ਹੋਰ ਉੱਘੀਆਂ ਸ਼ਖਸੀਅਤਾਂ ਨੇ ਭਾਗ ਲਿਆ।

LEAVE A REPLY

Please enter your comment!
Please enter your name here