ਲੋਕਾਂ ਨੂੰ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕਰਨ ਲਈ ਪੂਨਮ ਪਾਂਡੇ ਨੇ ਰੱਚਿਆ ਸੀ ਮੌਤ ਦਾ ਝੂਠ

ਮੁੰਬਈ (ਦ ਸਟੈਲਰ ਨਿਊਜ਼), ਰਿਪੋਰਟ-ਪੰਕਜ। ਬੀਤੇ ਦਿਨ ਪੂਨਮ ਪਾਂਡੇ ਦੇ ਦੇਹਾਂਤ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ। ਜਿਸਤੋਂ ਬਾਅਦ ਪੂਨਮ ਨੇ ਸ਼ੋਸ਼ਲ ਮੀਡੀਆਂ ਤੇ ਦੱਸਿਆ ਕਿ ਉਹ ਜ਼ਿੰਦਾ ਹੈ ਅਤੇ ਬਿਲਕੁਲ ਠੀਕ ਹੈ। ਉਸਦਾ ਮਕਸਦ ਲੋਕਾਂ ਨੂੰ ਸਰਵਾਈਕਲ ਕੈਂਸਰ ਬਾਰੇ ਜਾਗਰੂਕ ਕਰਨਾ ਸੀ। ਉਸਨੇ ਕਿਹਾ ਕਿ ਲੱਖਾਂ-ਕਰੋੜਾਂ ਮਹਿਲਾਵਾਂ ਨੇ ਸਰਵਾਈਕਲ ਕੈਂਸਰ ਨਾਲ ਆਪਣੀ ਜ਼ਿੰਦਗੀ ਗੁਆਈ ਹੈ।

Advertisements

ਇਹ ਇਸ ਲਈ ਸੀ ਕਿਉਂਕਿ ਉਹ ਕੁੱਝ ਨਹੀਂ ਕਰ ਸਕਦੀਆਂ ਸਨ, ਸਗੋਂ ਇਸ ਲਈ ਕਿ ਉੁਨ੍ਹਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਸੀ ਕਿ ਕਰਨਾ ਚਾਹੀਦਾ। ਉਸਨੇ ਦੱਸਿਆ ਕਿ ਮੈਂ ਤੁਹਾਨੂੰ ਇਹ ਦੱਸਣ ਆਈ ਹਾਂ ਕਿ ਦੂਜੇ ਕੈਂਸਰ ਦੀ ਤਰ੍ਹਾਂ ਸਰਵਾਈਕਲ ਕੈਂਸਰ ਦਾ ਬਚਾਅ ਸੰਭਵ ਹੈ। ਬੱਸ ਤੁਸੀ ਸਾਰੇ ਟੈਸਟ ਕਰਵਾਉਣੇ ਹਨ ਤੇ ਐੱਚਪੀਵੀ ਵੈਕਸੀਨ ਲੈਣਾ ਹੈ। ਅਸੀਂ ਇਹ ਕਰ ਸਕਦੇ ਹਾਂ ਤਾ ਕਿ ਸਰਵਾਈਕਲ ਕੈਂਸਰ ਕਾਰਨ ਹੋਰ ਮੌਤਾਂ ਨਾ ਹੋਣ। ਪੂਨਮ ਪਾਂਡੇ ਨੇ ਮੌਤ ਦਾ ਝੂਠ ਬੋਲਣ ਲਈ ਵੀ ਲੋਕਾਂ ਕੋਲੋ ਮਾਫੀ ਮੰਗੀ ਹੈ।

LEAVE A REPLY

Please enter your comment!
Please enter your name here