ਕਾਰ ਦਾ ਟਾਇਰ ਫੱਟਣ ਕਾਰਨ 5 ਨੌਜਵਾਨਾਂ ਦੀ ਮੌਤ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਖੂ ਨੇੜੇ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿੱਥੇ ਕਿ ਕਾਰ ਦਾ ਟਾਇਰ ਫੱਟਣ ਕਾਰਨ 5 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਦਸਿਆ ਜਾ ਰਿਹਾ ਕਿ ਸਵਿਫਟ ਕਾਰ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਗਈ। ਜਾਣਕਾਰੀ ਮੁਤਾਬਕ ਜ਼ੀਰਾ ਤੋਂ ਸਵਿਫਟ ਕਾਰ ਮੱਖੂ ਵੱਲ ਜਾ ਰਹੀ ਸੀ, ਜਿਸ ਵਿਚ 6 ਨੌਜਵਾਨ ਸਵਾਰ ਸਨ। ਇਸੇ ਦੌਰਾਨ ਕਾਰ ਬੇਕਾਬੂ ਹੋ ਕੇ ਨੈਸ਼ਨਲ ਹਾਈਵੇਅ ਤੇ ਪਿੰਡ ਖੰਡੂਰ ਨੇੜੇ ਕਰਾਊਨ ਕੈਸਲ ਮੈਰਿਜ ਪੈਲੇਸ ਦੀ ਕੰਧ ਨਾਲ ਟਕਰਾ ਕੇ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਲਾਸ਼ਾ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

Advertisements

LEAVE A REPLY

Please enter your comment!
Please enter your name here