ਕਾਂਗਰਸੀ ਵਰਕਰਾਂ ਨੇ ਪੀਐਮ ਮੋਦੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਾਮੀ ਹਲਕਾ ਸ਼ਾਮਚੁਰਾਸੀ ਦੇ ਕਸਬਾ ਬੁੱਲੋਵਾਲ ਵਿੱਚ ਪਵਿੱਤਰਦੀਪ ਸਿੰਘ ਆਹਲੂਵਾਲੀਆ, ਪ੍ਰਧਾਨ ਯੂਥ ਕਾਂਗਰਸ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀ ਕਾਰਕੁੰਨਾਂ ਵੱਲੋਂ ਕੇਂਦਰ ਦੀ ਸੱਤਾ ਵਿੱਚ ਕਾਬਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ ਸਰਕਾਰ ਦਾ ਗੱਲ੍ਹ ਚ ਜੁੱਤੀਆਂ ਦਾ ਹਾਰ ਪਾ ਕਿ ਪੁਤਲਾ ਫੂਕਿਆ ਗਿਆ ਤੇ ਇਸ ਦੋਰਾਨ ਕਿਸਾਨੀ ਹਿੱਤਾਂ ਦੀ ਪੈਰਵਾਈ ਕਰਦੇ ਕਰਦੇ ਯੂਥ ਕਾਂਗਰਸੀ ਆਗੂਆਂ ਵੱਲੋਂ ਕੇਂਦਰ ਦੀ ਤੇ ਹਰਿਆਣੇ ਦੀ ਬੀ.ਜੇ.ਪੀ ਦੀਆਂ ਸਰਕਾਰਾਂ ਖ਼ਿਲਾਫ਼ ਜੰਮ ਕਿ ਨਾਂਅਰੇਬਾਜ਼ੀ ਵੀ ਕੀਤੀ। ਆਹਲੂਵਾਲੀਆ ਨੇ ਦੱਸਿਆ ਕਿ ਜੋ ਕਿਸਾਨ ਦਿਨ ਰਾਤ ਮਿਹਨਤ ਕਰਕੇ ਆਪਣੇ ਦੇਸ਼ ਦਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਹੈ, ਅੱਜ ਜੋ ਆਪਣੀਆਂ ਮੰਗਾਂ ਮੰਨਵਾਉਣ ਲਈ ਆਪਣੇ ਹੱਕਾਂ ਲਈ ਦਿੱਲੀ ਸ਼ਾਤਮਈ ਧਰਨਾ ਦੇਣ ਜਾ ਰਿਹਾ ਹੈ, ਉਨ੍ਹਾਂ ਤੇ ਕੇਂਦਰ ਦੀ ਤੇ ਹਰਿਆਣਾ ਦੀ ਬੀ.ਜੇ.ਪੀ ਵੱਲੋਂ ਨੀਮ ਫੋਜੀ ਬੱਲਾਂ ਤੇ ਪੁਲਿਸ ਬੱਲਾਂ ਦਾ, ਗੋਲਬਾਰੀ ਦਾ, ਵਾਟਰ ਕੈਂਨਨ ਦਾ, ਹੂੰਝ ਗੈਸ ਦਾ ਪ੍ਰਯੋਗ ਕਰਨਾ ਅਤਿ ਨਿੰਦਣਯੋਗ ਹੈ, ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਕਿਸਾਨ ਨੇ ਨਾ ਕਿ ਕੋਈ ਅੱਤਵਾਦੀ ਜਾਂ ਵੱਖਵਾਦੀ ਜਿਹੜਾ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ।

Advertisements

ਕੇਂਦਰ ਦੀ ਤੇ ਹਰਿਆਣੇ ਦੀ ਬੀ.ਜੇ.ਪੀ. ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਦੀਆਂ ਕੱਠਪੁੱਤਲੀਆ ਬਣ ਕਿ ਰਹਿ ਗਈਆਂ ਹਨ ਇਨ੍ਹਾਂ ਸਰਕਾਰਾਂ ਵੱਲੋਂ ਉਨ੍ਹਾਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਨੇ ਤੇ ਉੱਧਰ ਦੂਜੇ ਪਾਸੇ ਕਿਸਾਨ ਦਿਨ ਪ੍ਰਤੀ ਦਿਨ ਕਰਜ਼ੇ ਦੀ ਮਾਰ ਹੇਠ ਦੱਬਦਾ ਜਾ ਰਿਹਾ ਹੈ। ਪਵਿੱਤਰਦੀਪ ਸਿੰਘ ਆਹਲੂਵਾਲੀਆ ਨੇ ਅੱਗੇ ਕਿਹਾ ਕਿ ਕਿਸਾਨਾਂ ਤੇ ਹੋ ਰਹੇ ਅੱਤਿਆਚਾਰ ਨੂੰ ਯੂਥ ਕਾਂਗਰਸ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕਰੇਂਗੀ, ਯੂਥ ਕਾਂਗਰਸ ਕਿਸਾਨਾਂ ਨਾਲ ਦਿਨ-ਰਾਤ ਹਰ ਵਕਤ ਮੋਢੇ ਨਾਲ ਮੋਢਾ ਲੱਗਾ ਹਰ ਤਰ੍ਹਾਂ ਦੀ ਮੁਸ਼ਕਿਲ ਦੀ ਘੜੀ ਵਿੱਚ ਨਾਲ ਖੜੀ ਹੈ। ਇਸ ਮੋਕੇ ਦਲਵੀਰ ਸਿੰਘ ਸ਼ਾਹੀ, ਰੋਮੀ ਪੰਡਿਤ, ਹਰਮਨ ਨੰਦਾਚੋਰ, ਦਿਲਜੋਤਵੀਰ ਸਿੰਘ, ਨਵਰੂਪ ਸਿੰਘ, ਮੋਨੂੰ ਜੰਡਿਆਲਾ, ਹਨੀ ਲੁੱਦਾਂ, ਗੋਪੀ ਲੰਬੜ, ਹੀਰਾ ਹਰਿਆਣਾ, ਸੁਮੀਤ ਬਾਬਾ, ਗੋਪੀ ਕੋਟਲੀ, ਰਾਹੁਲ ਨੰਦਾਚੋਰ, ਅਮਨ ਆਹਲੂਵਾਲੀਆ, ਹਰਪ੍ਰੀਤ ਫੋਜੀ, ਸਾਹਿਲ ਨੰਦਾਚੋਰ, ਪੰਕੂ ਨੰਗਲ, ਜਸ਼ਨ ਬੁੱਲੋਵਾਲ, ਕੁਲਵੰਤ ਆਲੋਵਾਲ, ਬਿੱਲਾ ਬੁੱਲੋਵਾਲ, ਰੋਹਨ ਬੁੱਲੋਵਾਲ, ਮਨਵੀਰ ਮੰਨੂ ਬੁੱਲੋਵਾਲ, ਰਾਜਾ ਗੀਗਨੋਵਾਲ, ਹੈਪੀ ਪੱਥਰਾਲੀਆਂ, ਅਭੀ ਗੀਗਨੋਵਾਲ ਆਦਿ ਹਾਜ਼ਰ ਹੋਏ।

LEAVE A REPLY

Please enter your comment!
Please enter your name here