ਟਿੱਪਰ ਨੇ ਐਕਟਿਵਾ ਸਵਾਰ ਬਜ਼ੁਰਗ ਵਿੱਚ ਮਾਰੀ ਟੱਕਰ, ਮੌਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਕਪੂਰਥਲਾ ਤੋਂ ਇੱਕ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਜਿੱਥੇ ਕਿ ਕਪੂਰਥਲਾ ਦੇ ਸੁਭਾਨਪੁਰ ਰੋਡ ਤੇ ਸਵੇਰੇ ਇੱਕ ਟਿੱਪਰ ਤੇ ਐਕਟਿਵਾ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਬਜ਼ੁਰਗ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਏਐਸਆਈ ਦਲਵਿੰਦਰਵੀਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਟਿੱਪਰ ਚਾਲਕ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਏਐਸਆਈ ਦਲਵਿੰਦਰਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਇਬਰਾਹਿਮਵਾਲ ਵਾਸੀ ਗੁਰਮੀਤ ਸਿੰਘ (60) ਪੁੱਤਰ ਕਰਨੈਲ ਸਿੰਘ ਸਵੇਰੇ ਕਰੀਬ 5 ਵਜੇ ਕਿਸੀ ਕੰਮ ਲਈ ਚੰਡੀਗੜ੍ਹ ਜਾ ਰਹੇ ਸਨ ਅਤੇ ਸੁਭਾਨਪੁਰ ਤੋਂ ਚੰਡੀਗੜ੍ਹ ਲਈ ਬੱਸ ਫੜਨੀ ਸੀ। ਪਰ ਨਡਾਲਾ-ਸੁਭਾਨਪੁਰ ਤੇ ਉਸਦੀ ਐਕਟਿਵਾ ਨੂੰ ਇਕ ਟਿੱਪਰ ਨੇ ਟਕਰ ਮਾਰ ਦਿੱਤੀ। ਜਿਸਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਅਣਪਛਾਤੇ ਟਿੱਪਰ ਚਾਲਕ ਦੀ ਭਾਲ ਜਾਰੀ ਹੈ।

Advertisements

LEAVE A REPLY

Please enter your comment!
Please enter your name here