Thursday, October 15, 2026
Home Chandigarh ਐਡੀਸ਼ਨਲ ਐਸਐਚਓ ਨਵੀਨ ਫੋਗਾਟ ਸਮੇਤ 4 ਤੇ ਚਾਰਜਸ਼ੀਟ ਦਾਇਰ

ਐਡੀਸ਼ਨਲ ਐਸਐਚਓ ਨਵੀਨ ਫੋਗਾਟ ਸਮੇਤ 4 ਤੇ ਚਾਰਜਸ਼ੀਟ ਦਾਇਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਪੁਲਿਸ ਨੇ ਸੈਕਟਰ 39 ਦੇ ਸਾਬਕਾ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਖਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਫੋਗਾਟ ਤੇ ਬਠਿੰਡਾ ਦੇ ਇੱਕ ਕਾਰੋਬਾਰੀ ਤੋਂ 1 ਕਰੋੜ ਰੁਪਏ ਹੜੱਪਣ ਦਾ ਆਰੋਪ ਲਗਾਇਆ ਹੈ।

Advertisements

ਜਾਣਕਾਰੀ ਮੁਤਾਬਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਫੋਗਾਟ ਨੂੰ ਪੁਲਿਸ ਨੇ ਫੜਿਆ ਨਹੀ ਸੀ ਤੇ ਇਸ ਮਗਰੋਂ ਪੁਲਿਸ ਨੇ ਫੋਗਾਟ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਫਿਰ 23 ਨਵੰਬਰ 2023 ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ, ਤੇ ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਆਰੋਪੀਆਂ ਖਿਲਾਫ਼ ਪਹਿਲਾਂ ਹੀ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।

ਇਸ ਵਿੱਚ ਪੁਲਿਸ ਦੇ ਦੋ ਕਾਂਸਟੇਬਲ ਸ਼ਿਵ ਕੁਮਾਰ ਤੇ ਵਰਿੰਦਰ ਸਿੰਘ ਸ਼ਾਮਲ ਹਨ ਤੇ ਅਦਾਲਤ ਨੇ ਇਹਨਾਂ ਤੋਂ ਇਲਾਵਾ ਇੱਕ ਹੋਰ ਵਰਿੰਦਰ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਸਾਰੇ ਮੁਲਜ਼ਮ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੀ ਮਦਦ ਕਰ ਰਹੇ ਸਨ।

LEAVE A REPLY

Please enter your comment!
Please enter your name here