
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਸਬੰਧੀ ਮੁਹੱਲਾ ਰਹੀਮਪੁਰ ਦੇ ਸਾਥੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਿਚਾਰ ਚਰਚਾ ਕੀਤੀ ਗਈ| ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ 13 ਅਪ੍ਰੈਲ 2024 ਦਿਨ ਸ਼ਨੀਵਾਰ ਨੂੰ ਕੱਢਣ ਸਬੰਧੀ ਹਾਜ਼ਰ ਸਾਥੀਆਂ ਵੱਲੋਂ ਸਹਿਮਤੀ ਦਿੱਤੀ ਗਈ ਤੇ ਇਸ ਸਬੰਧੀ ਜਿਲ੍ਹੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਮੀਟਿੰਗ ਕਰਨ ਸਬੰਧੀ ਸਥਾਨ ਤੇ ਸਮਾਂ ਤੈ ਕਰਨ ਸਬੰਧੀ ਵੀ ਹਾਜ਼ਰ ਸਾਥੀਆਂ ਵੱਲੋਂ ਸੁਝਾਅ ਪੇਸ਼ ਕੀਤੇ ਗਏ ਤੇ ਅਗਲੀ ਮੀਟਿੰਗ ਜਲਦੀ ਰੱਖੀ ਜਾਵੇਗੀ| ਇਸ ਮੌਕੇ ਚੰਦਨ ਲੱਕੀ ਪ੍ਰਧਾਨ ਅੱਤਿਆਚਾਰ ਵਿਰੋਧੀ ਫਰੰਟ, ਹਰਵਿੰਦਰ ਹੀਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ,ਬਲਵਿੰਦਰ ਬਿੰਦੀ ਐਮਸੀ ਚੇਅਰਮੈਨ ਫਾਈਨਾਂਸ ਕਮੇਟੀ ਨਗਰ ਨਿਗਮ, ਮੱਖਣ ਸਿੰਘ ਬੀਬੀ ਪੰਡੋਰੀ,ਵਿਜੇ ਕੁਮਾਰ,ਸੁਰਿੰਦਰ ਭੱਟੀ ਵਿਜੇ ਪਾਲ ਵੈਂਟੂ, ਨਰਿੰਦਰ ਨਿੰਦਾ, ਹਰੀ ਪਾਲ ਹੈਪੀ, ਵਿਸ਼ਾਲ ਭਲਵਾਨ, ਆਦਿ ਹੋਰ ਵੀ ਸਾਥੀ ਹਾਜ਼ਰ ਸਨ।












