Thursday, October 29, 2026
Home Chandigarh ਖਰੜ ਦੇ ਏਕਤਾ ਕਾਲੋਨੀ ‘ਚ ਲੜਕੀ ਦਾ ਕਤਲ

ਖਰੜ ਦੇ ਏਕਤਾ ਕਾਲੋਨੀ ‘ਚ ਲੜਕੀ ਦਾ ਕਤਲ

ਖਰੜ (ਦ ਸਟੈਲਰ ਨਿਊਜ਼)। ਖਰੜ ਦੇ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ਵਿਚ ਇਕ ਨੌਜਵਾਨ ਲੜਕੀ ਦਾ ਕਤਲ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਦੀ ਸੀ ਜੋ ਰਾਤ ਕਰੀਬ ਡੇਢ ਵਜੇ ਆਪਣੇ ਫਲੈਟ ਵਿਚ ਆਈ ਸੀ।

Advertisements

ਲੜਕੀ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੇ ਘਰ ਜਗਰਾਤੇ ਤੇ ਗਏ ਹੋਏ ਸਨ। ਸਵੇਰੇ ਗੁਆਂਢੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਕਤਲ ਹੋਣ ਸਬੰਧੀ ਸੂਚਨਾ ਦਿੱਤੀ। ਇਸ ਘਟਨਾ ਦੇ ਪਤਾ ਲੱਗਣ ਤੇ ਡੀ.ਐਸ.ਪੀ. ਖਰੜ ਕਰਨ ਸਿੰਘ ਸੰਧੂ ਮੌਕੇ ਤੇ ਪਹੁੰਚੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here