ਦੇਸ਼ਵਾਸੀਆਂ ਨੂੰ ਈਦ ਮੁਬਾਰਕ: ਪ੍ਰੋ. ਚੰਦੂਮਾਜਰਾ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ। ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈੰਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰੋਪੜ ਸ਼ਹਿਰ ਵਿਖੇ ਈਦ ਦੇ ਤਿਉਹਾਰ ਉੱਤੇ ਮਸਜਿਦ ਵਿੱਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਲੱਗ ਈਦ-ਉਲ-ਫ਼ਿਤਰ ਦੀ ਮੁਬਾਰਕਾਂ ਦਿੱਤੀਆਂ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਈਦ ਦਾ ਤਿਉਹਾਰ ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਉਨ੍ਹਾਂ ਆਖਿਆ ਕਿ ਇਕੱਠੇ ਬੈਠਕੇ ਸਾਂਝੇ ਰੂਪ ਵਿੱਚ ਤਿਉਹਾਰ ਮਨਾਉਣ ਦੀ ਇਹ ਪਰੰਪਰਾ ਸਾਡੀ ਸੱਭਿਅਤ ਅਤੇ ਸੰਸਕ੍ਰਿਤੀ ਦਾ ਇੱਕ ਅਟੁੱਟ ਅੰਗ ਹੈ।

Advertisements

ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਤਿਉਹਾਰਾਂ ਦੀ ਇਹ ਰਸਮ ਸਾਨੂੰ ਆਪਸੀ ਨਫ਼ਰਤ ਅਤੇ ਈਰਖਾ ਭੁਲਾਕੇ ਪਿਆਰ ਤੇ ਸੁਨੇਹ ਵਧਾਉਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਆਖਿਆ ਕਿ ਈਦ ਦੇ ਤਿਉਹਾਰ ‘ਤੇ ਇੱਕ ਦੂਜੇ ਦੇ ਗਲੇ ਲੱਗ ਮੁਬਾਰਕ ਦੇਣਾ ਆਪਸੀ ਦੂਰੀ ਦੂਰ ਕਰ ਦਿਲਾਂ ਅੰਦਰ ਪਿਆਰ ਵਧਾਉਦਾ ਹੈ। ਉਨ੍ਹਾਂ ਆਖਿਆ ਕਿ ਸਮਾਜ ਨੂੰ ਜਾਤ-ਪਾਤ ਅਤੇ ਧਰਮ ਦੀਆੰ ਵੰਡੀਆੰ ਪਾਕੇ ਤੋੜ੍ਹਨ ਵਾਲਿਆੰ ਨੂੰ ਲੋਕ ਨਫ਼ਰਤ ਕਰਦੇ ਹਨ ਅਤੇ ਜੋੜ੍ਹਨ ਵਾਲਿਆੰ ਨੂੰ ਪਿਆਰ। ਇਸ ਮੌਕੇ ਇੰਤਜਾਮੀਆੰ ਕਮੇਟੀ ਦੇ ਚੇਅਰਮੈਨ ਕਰਮਦੀਨ, ਪ੍ਰਧਾਨ ਹਰਸ਼ਾਦ ਅਲੀ, ਮੀਤ ਪ੍ਰਧਾਨ ਅਵੀਫ ਖਾਨ, ਜਰਨੈਲ ਸਿੰਘ ਔਲਖ, ਬਚਿੱਤਰ ਸਿੰਘ, ਗੁਰਪ੍ਰੀਤ ਗੁੱਜਰ, ਮਨਿੰਦਰਪਾਲ ਸਿੰਘ ਸਾਹਨੀ ਤੋਂ ਇਲਾਵਾ ਵੱਡੀ ਗਿਣਤੀ ‘ਚ ਇੰਤਜਾਮੀਆੰ ਕਮੇਟੀ ਦੇ ਮੈਂਬਰ ਅਤੇ ਪ੍ਰਬੰਧਕ ਹਾਜ਼ਿਰ ਸਨ।

LEAVE A REPLY

Please enter your comment!
Please enter your name here