Sunday, October 25, 2026
Home Latest ਵਿਸਾਖੀ ਮੌਕੇ ਵਾਪਰਿਆ ਹਾਦਸਾ, ਬ੍ਰੇਕ ਫੇਲ ਹੋਣ ਕਾਰਨ ਟਰੈਕਟਰ ਨੇ ਦਰੜਿਆ 1...

ਵਿਸਾਖੀ ਮੌਕੇ ਵਾਪਰਿਆ ਹਾਦਸਾ, ਬ੍ਰੇਕ ਫੇਲ ਹੋਣ ਕਾਰਨ ਟਰੈਕਟਰ ਨੇ ਦਰੜਿਆ 1 ਨੌਜ਼ਵਾਨ

ਕੀਰਤਪੁਰ ਸਾਹਿਬ (ਦ ਸਟੈਲਰ ਨਿਊਜ਼)। ਕੀਰਤਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਤੇ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਦੇ ਪਿੰਡ ਸ਼ੇਰਪੁਰਾ ਤੋਂ ਟਰੈਕਟਰ ਟਰਾਲੀ ਵਿੱਚ ਸਵਾਰ ਹੋ ਕੇ ਆਈ ਸੰਗਤ ਦੇ ਟਰੈਕਟਰ ਦੀ ਮਨਾਲੀ ਦੇ ਮੁੱਖ ਮਾਰਗ ਤੇ ਬੇ੍ਰਕ ਫੇਲ ਹੋਣ ਕਾਰਨ ਟਰੈਕਟਰ ਬੇਕਾਬੂ ਹੋ ਗਿਆ।

Advertisements

ਜਿਸ ਕਾਰਨ ਸੜਕ ਦੇ ਨਾਲ ਬਣੀ ਡਰੇਨ ਵਿੱਚ ਵੱਜ ਗਿਆ ਤੇ ਉਸਦੇ ਅਗਲੇ ਦੋਵੇਂ ਟਾਇਰ ਟੁੱਟ ਗਏ ਤੇ ਇੱਕ ਨੌਜ਼ਵਾਨ ਦੀ ਟਰੈਕਟਰ ਦੇ ਟਾਇਰਾਂ ਥੱਲੇ੍ਹ ਆਉਣ ਕਾਰਨ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ।

LEAVE A REPLY

Please enter your comment!
Please enter your name here