
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਦੇਸ਼ ਦੀਆਂ 18ਵੀਂ ਲੋਕਸਭਾ ਚੋਣਾਂ ਚ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਚੋਣ ਲੜ ਰਹੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਦੀ ਜਿੱਤ ਯਕੀਨੀ ਬਣਾਉਣ ਲਈ ਹਲਕਾ ਕਪੂਰਥਲਾ ਦੇ ਵਾਰਡ 49ਦੇ ਵੱਖ ਵੱਖ ਮੁਹੱਲਿਆਂ ਚ ਕਾਂਗਰਸੀ ਆਗੂ ਕੁਲਦੀਪ ਸਿੰਘ ਤੇ ਕੌਂਸਲਰ ਮਨਜੀਤ ਕੌਰ ਨੇ ਘਰ ਘਰ ਜਾਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੂੰ ਵੋਟਾਂ ਪਾਉਣ ਦੀ ਪੁਰਜ਼ੋਰ ਅਪੀਲ ਕਰ ਰਹੇ ਹਨ।

ਇਸ ਮੌਕੇ ਕੁਲਦੀਪ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਹੁਕਮਾਂ ਤੇ ਅਸੀਂ ਕਾਂਗਰਸ ਪਾਰਟੀ ਨੂੰ ਲੋਕਸਭਾ ਚੋਣਾਂ ਚ ਵਧੇਰੇ ਵੋਟਾਂ ਦੀ ਲੀਡ ਨਾਲ ਜਿਤਾਉਣਾ ਹੈ। ਇਸ ਲਈ ਦਿਨ ਰਾਤ ਜੰਗੀ ਪੱਧਰ ਤੇ ਕਾਂਗਰਸ ਦੇ ਆਗੂ ਤੇ ਵਰਕਰ ਘਰ ਘਰ ਜਾਕੇ ਆਉਣ ਵਾਲੀ 1 ਜੂਨ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ ਇਸ ਮੌਕੇ ਕੁਲਦੀਪ ਸਿੰਘ ਨਾਲ ਅਸ਼ਵਨੀ ਰਾਜਪੂਤ, ਯੂਥ ਕਾਂਗਰਸ ਦੇ ਸ਼ਹਿਰੀ ਉਪ ਪ੍ਰਧਾਨ ਸੁਜਲ ਮਲਹੋਤਰਾ, ਜੇਕੇ, ਜਤਿੰਦਰ ਸਿੰਘ ਆਦਿ ਹਾਜ਼ਿਰ ਸਨ।












