Sunday, October 18, 2026
Home Latest ਅਟਲ ਦੀਆਂ ਯਾਦਾਂ ਨੂੰ ਸੰਭਾਲਣ ਵਾਲੇ ਓਮਪ੍ਰਕਾਸ਼ ਚਾਵਲਾ ਨੂੰ ਭਾਜਪਾ ਨੇ ਕੀਤਾ...

ਅਟਲ ਦੀਆਂ ਯਾਦਾਂ ਨੂੰ ਸੰਭਾਲਣ ਵਾਲੇ ਓਮਪ੍ਰਕਾਸ਼ ਚਾਵਲਾ ਨੂੰ ਭਾਜਪਾ ਨੇ ਕੀਤਾ ਸਨਮਾਨਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਜਪਾ ਨੇ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਸ਼ਤਾਬਦੀ ਮੌਕੇ ਭਾਜਪਾ ਵਲੋਂ ਪੂਰੇ ਦੇਸ਼ ਵਿੱਚ ਮੁਹਿੰਮ ਚਲਾ ਕੇ ਉਨ੍ਹਾਂ ਲੋਕਾਂ ਨੂੰ ਚਿੰਨ੍ਹਿਤ ਅਤੇ ਸਨਮਾਨਿਤ ਕੀਤਾ ਜਾ ਜਿਨ੍ਹਾਂ ਨੇ ਕਦੇ ਉਨ੍ਹਾਂ ਨਾਲ ਕੰਮ ਕੀਤਾ। ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਿਆ ਅਤੇ ਉਨ੍ਹਾਂ ਨਾਲ ਜੁੜੇ ਕੰਮਾਂ ਵਿਚ ਮਦਦ ਕੀਤੀ। ਇਸੇ ਲੜੀ ਤਹਿਤ ਅੱਜ ਵਿਰਾਸਤੀ ਸ਼ਹਿਰ ਭਾਜਪਾ ਆਗੂਆਂ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਭਾਜਪਾ ਦੇ ਟਕਸਾਲੀ ਆਗੂ ਅਤੇ ਸੱਤ ਵਾਰ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਹੇ ਓਮ ਪ੍ਰਕਾਸ਼ ਚਾਵਲਾ ਦੇ ਘਰ ਮੁਹੱਲਾ ਜੱਟਪੁਰਾ ਪਹੁੰਚ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਨੇ ਅਟਲ ਜੀ ਦੀ ਕਪੂਰਥਲਾ ਆਮਦ ਦੌਰਾਨ ਓਮਪ੍ਰਕਾਸ਼ ਚਾਵਲਾ ਵੱਲੋਂ ਅਟਲ ਜੀ ਨਾਲ ਬਿਤਾਏ ਪਲਾਂ ਅਤੇ ਵਿਚਾਰਾਂ ਦੀਆਂ ਯਾਦਾਂ ਨੂੰ ਸੁਣਿਆ ਅਤੇ ਤਾਜ਼ਾ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਸਬੰਧਤ ਕੋਈ ਵੀ ਯਾਦਾਂ, ਅਖਬਾਰਾਂ ਦੀਆਂ ਕਟਿੰਗਾਂ, ਦਸਤਾਵੇਜ਼, ਕਿਤਾਬਾਂ, ਆਡੀਓ, ਵੀਡੀਓ ਕਲਿੱਪ ਆਦਿ ਹਨ ਤਾਂ ਉਨ੍ਹਾਂ ਯਾਦਾਂ ਨੂੰ ਪਾਰਟੀ ਦੇ ਵਲੋਂ ਇਕੱਠਾ ਕਰਕੇ ਉਨ੍ਹਾਂ ਨੂੰ ਡਿਜ਼ੀਟਲ ਰੂਪ ਵਿੱਚ ਪ੍ਰਦਰਸ਼ਿਤ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।

Advertisements

ਖੋਜੇਵਾਲ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਇਹ ਸਾਲ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਸਾਲ ਹੈ। ਉਨ੍ਹਾਂ ਦੀ ਜਯੰਤੀ 25 ਦਸੰਬਰ ਨੂੰ ਸੁਸ਼ਾਸਨ ਦਿਵਸ ਵਜੋਂ ਮਨਾਈ ਗਈ ਸੀ। ਇਸ ਮੌਕੇ ਤੇ ਬੂਥ,ਮੰਡਲ,ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ਤੇ ਬਹੁਤ ਸਾਰੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਨਵੀਂ ਦਿੱਲੀ ਸਥਿਤ ਅਟਲ ਸਮਾਰਕ ਤੇ ਸ਼ਰਧਾਂਜਲੀ ਅਤੇ ਪ੍ਰਾਰਥਨਾ ਸਭਾ ਦਾ ਆਯੋਜਨ ਵੀ ਕੀਤਾ ਗਿਆ।ਜਿਸ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਸ਼ਟਰੀ ਪ੍ਰਧਾਨ ਸਮੇਤ ਕੇਂਦਰੀ ਮੰਤਰੀ, ਐਨਡੀਏ ਦੇ ਨੇਤਾਵਾਂ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਸੀ।ਹੁਣ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਨਿਰਦੇਸ਼ਾਂ ਤੇ 14 ਜਨਵਰੀ ਤੋਂ 15 ਮਾਰਚ 2025 ਤੱਕ ਅਟਲ ਜੀ ਦੀ ਯਾਦ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਕੋਲ ਅਟਲ ਜੀ ਨਾਲ ਜੁੜੀ ਕੋਈ ਯਾਦ ਹੈ।ਇਹ ਯਾਦਾਂ ਅਖਬਾਰਾਂ ਦੀਆਂ ਕਟਿੰਗਾਂ, ਦਸਤਾਵੇਜ਼ਾਂ, ਕਿਤਾਬਾਂ, ਆਡੀਓ, ਵੀਡੀਓ ਕਲਿੱਪਾਂ ਆਦਿ ਦੇ ਰੂਪ ਵਿੱਚ ਹੋ ਸਕਦੀਆਂ ਹਨ।

ਇਨ੍ਹਾਂ ਯਾਦਾਂ ਨੂੰ ਸੰਕਲਿਤ ਕਰਕੇ ਸੰਭਾਲਿਆ ਜਾਵੇਗਾ। ਅਟਲ ਵਿਰਾਸਤ ਸੰਮੇਲਨ 15 ਫਰਵਰੀ ਤੋਂ 15 ਮਾਰਚ ਤੱਕ ਹਰ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਹਨ। ਸੀਨੀਅਰ ਵਰਕਰ ਜਿਨ੍ਹਾਂ ਨੇ ਅਟਲ ਜੀ ਦੇ ਨਾਲ ਕੰਮ ਕੀਤਾ ਹੈ,ਉਨ੍ਹਾਂਦਾ ਸਲਮਾਨ ਕੀਤਾ ਜਾ ਰਿਹਾ ਹੈ। ਅਟਲ ਜੀ ਦੀ ਸ਼ਖਸੀਅਤ ਅਤੇ ਰਚਨਾਵਾਂ ਤੇ ਲਿਖੀਆਂ ਗਈਆਂ ਕਿਤਾਬਾਂ ਦੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਅਟਲ ਜੀ ਦੀਆਂ ਯਾਦਾਂ ਦੀ ਡਿਜੀਟਲ ਪੇਸ਼ਕਾਰੀ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਯਗਦੱਤ ਐਰੀ, ਮੰਡਲ ਪ੍ਰਧਾਨ ਕਮਲਜੀਤ ਪਰਭਾਕਰ, ਅਸ਼ੋਕ ਮਾਹਲਾ, ਆਸ਼ੂ ਪੁਰੀ, ਨਰੇਸ਼ ਮਹਾਜਨ, ਸੰਨੀ ਬੈਂਸ, ਰੋਸ਼ਨ ਲਾਲ ਸੱਭਰਵਾਲ, ਉਂਕਾਰ ਸਿੰਘ ਹੁਨਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here