ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਬੀਤੇ ਕੱਲ ਚੰਡੀਗੜ੍ਹ ਏਅਰਪੋਰਟ ਤੇ ਸੀਆਈਐਸਐਫ ਦੀ ਮਹਿਲਾ ਕਰਮਚਾਰੀ ਵੱਲੋ ਐਮਪੀ ਅਤੇ ਅਦਾਕਾਰਾ ਕੰਗਨਾ ਰਣੌਤ ਤੇ ਥੱਪੜ ਮਾਰਿਆ ਗਿਆ ਸੀ। ਜਿਸਤੋ ਬਾਅਦ ਮਹਿਲਾ ਕਰਮਚਾਰੀ ਕੁੱਲਵਿੰਦਰ ਕੌਰ ਦੇ ਖਿਲਾਫ ਐਕਸ਼ਨ ਲੈਦਿਆ ਉਸਨੂੰ ਸੈਂਸਪੈਡ ਕਰ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਪਰ ਦੂਜੇ ਪਾਸੇ ਮਹਿਲਾ ਕਰਮਚਾਰੀ ਨੂੰ ਪੰਜਾਬ ਵਾਸੀਆ, ਕਿਸਾਨ ਸੰਗਠਨਾਂ ਅਤੇ ਬਿਜਨਸਮੈਨ ਦੁਆਰਾ ਵੱਡਾ ਸਮਰਥਨ ਮਿਲ ਰਿਹਾ ਹੈ। ਇਸੇ ਵਿਚਾਲੇ ਹੁਣ ਬਾਲੀਵੁੱਡ ਤੋ ਵੀ ਕੁੱਲਵਿੰਦਰ ਕੌਰ ਨੂੰ ਸਮਰਥਨ ਮਿਲ ਰਿਹਾ ਹੈ। ਬਾਲੀਵੁੱਡ ਦੇ ਮਸ਼ਹੂਰ ਸਿੰਗਰ ਅਤੇ ਮਿਊਜ਼ਿਕ ਡਾਇਰੈਕਟਰ ਵੀਸ਼ਾਲ ਡਡਲਾਨੀ ਨੇ ਪੋਸਟ ਪਾ ਮਹਿਲਾ ਕਰਮਚਾਰੀ ਨੂੰ ਸਪੋਟ ਕਰਦਿਆ ਉਸਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ। ਉਹਨਾਂ ਲਿਖਿਆ ਹੈ ਕਿ ਜੇਕਰ ਕੁੱਲਵਿੰਦਰ ਕੌਰ ਇਹ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਉਹ ਇਹ ਨੌਕਰੀ ਕਰ ਸਕਦੀ ਹੈ।