Monday, October 12, 2026
Home Chandigarh ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ

ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਐਡਵਾਇਜਰੀ ਜਾਰੀ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਕਹਿਰ ਦੀ ਗਰਮੀ ਤੋਂ ਕਿਵੇਂ ਬਚਾਉਣ। ਇਸ ਸੰਬਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਜਰੂਰੀ ਸਾਵਧਾਨੀਆਂ ਵਰਤਨ।

Advertisements

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਦੇ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਜਿੱਥੇ ਪਸ਼ੂ ਪਾਲਕ ਵੀਰ ਆਪਣੇ ਜਾਨਵਰਾਂ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਓ ਲਈ ਸਮੇਂ ਸਮੇਂ ਤੇ ਵਿਭਾਗ ਵੱਲੋਂ ਲਗਾਈ ਜਾਂਦੀ ਵੈਕਸੀਨ ਜਰੂਰ ਲਗਵਾਉਣ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਦੇ ਮੱਦੇ ਨਜ਼ਰ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾਣ।

 ਉਹਨਾਂ ਨੇ ਕਿਹਾ ਕਿ ਪਸ਼ੂਆਂ ਨੂੰ ਛਾਂ ਵਿੱਚ ਰੱਖੋ ਅਤੇ ਉਹਨਾਂ ਨੂੰ ਪੀਣ ਲਈ ਵਾਧੂ ਸਾਫ ਅਤੇ ਤਾਜਾ ਪਾਣੀ ਦਿਓ। ਜਿੱਥੇ ਕਿਤੇ ਪਸ਼ੂਆਂ ਤੋਂ ਕੰਮ ਕਰਵਾਇਆ ਜਾਂਦਾ ਹੋਵੇ ਤਾਂ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਾਨਵਰਾਂ ਤੋਂ ਕੰਮ ਨਾ ਲਓ । ਪਸ਼ੂਆਂ ਦੇ ਸ਼ੈਡ ਦੀ ਛੱਤ ਨੂੰ ਫੂਸ ਨਾਲ ਢਕੋ ਜਾਂ ਉਸਨੂੰ ਚਿੱਟੇ ਰੰਗ ਨਾਲ ਰੰਗ ਦਿਓ ਅਤੇ ਗੋਬਰ ਨਾਲ ਪਲਾਸਟਰ ਕਰੋ ਤਾਂ ਜੋ ਤਾਪਮਾਨ ਨੂੰ ਘਟਾਇਆ ਜਾ ਸਕੇ । ਪਸ਼ੂਆਂ ਦੇ ਸ਼ੈਡ ਵਿੱਚ ਪੱਖੇ, ਪਾਣੀ ਦੇ ਸਪਰੇ ਅਤੇ ਫੋਗਰ ਵਰਤੋ। ਜਿਆਦਾ ਗਰਮੀ ਵਿੱਚ ਪਾਣੀ ਦਾ ਛਿੜਕਾਅ ਕਰੋ ਅਤੇ ਪਸ਼ੂਆਂ ਨੂੰ ਨੇੜਲੇ ਪਾਣੀ ਦੇ ਸਰੋਤ ਵਿੱਚ ਠੰਡਾ ਕਰਨ ਲਈ ਲੈ ਜਾਓ। ਉਹਨਾਂ ਨੂੰ ਹਰੀ ਘਾਹ,ਪ੍ਰੋਟੀਨ ਫੈਟ ਬਾਈਪਾਸ ਸਪਲੀਮੈਂਟ, ਮਿਨਟਲ ਮਿਕਸਚਰ ਅਤੇ ਨਮਕ ਦੇਵੋ ਤੇ ਉਹਨਾਂ ਨੂੰ ਸਵੇਰ ਸ਼ਾਮ ਦੇ ਸਮੇਂ ਦੌਰਾਨ ਚਾਰਾ ਖਵਾਓ। ਉਹਨਾਂ ਕਿਹਾ ਕਿ ਜੇਕਰ ਇਹ ਸਾਵਧਾਨੀਆਂ ਵਰਤੀਆਂ ਜਾਣ ਤਾਂ ਦੁਧਾਰੂ ਜਾਨਵਰਾਂ ਤੋਂ ਚੰਗੀ ਮਾਤਰਾ ਵਿੱਚ ਦੁੱਧ ਲਿਆ ਜਾ ਸਕਦਾ ਹੈ ਅਤੇ ਜਾਨਵਰ ਵੀ ਸਿਹਤਮੰਦ ਰਹਿੰਦੇ ਹਨ।

LEAVE A REPLY

Please enter your comment!
Please enter your name here