Wednesday, October 21, 2026
Home Latest ਬਰਵਾਲਾ ਦੇ ਭਗਤ ਸਿੰਘ ਨਗਰ ਵਿੱਚ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ...

ਬਰਵਾਲਾ ਦੇ ਭਗਤ ਸਿੰਘ ਨਗਰ ਵਿੱਚ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ, ਭਾਲ ਜਾਰੀ

ਡੇਰਾਬੱਸੀ (ਦ ਸਟੈਲਰ ਨਿਊਜ਼)। ਡੇਰਾਬੱਸੀ ਵਿਖੇ ਪੈਂਦੇ ਬਰਵਾਲਾ ਸੜਕ ਤੇ ਭਗਤ ਸਿੰਘ ਨਗਰ ਵਿਖੇ ਰਹਿੰਦੇ ਵੱਖ-ਵੱਖ ਪਰਿਵਾਰਾਂ ਦੇ 7 ਨਾਬਾਲਗ ਬੱਚੇ ਪਿਛਲੇ 36 ਘੰਟਿਆਂ ਤੋਂ ਲਾਪਤਾ ਹਨ। ਦੱਸਿਆ  ਜਾ ਰਿਹਾ ਹੈ ਕਿ ਲਾਪਤਾ ਬੱਚੇ ਪ੍ਰਵਾਸੀ ਪਰਿਵਾਰਾਂ ਦੇ ਹਨ, ਜਿਨ੍ਹਾਂ ਵਿੱਚ ਸਾਰੇ ਲੜਕੇ ਸ਼ਾਮਿਲ ਹਨ। ਜਾਣਕਾਰੀ ਮੁਤਾਬਕ  ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਐਤਵਾਰ ਤੜਕੇ ਕਰੀਬ 5 ਵਜੇ ਬੱਚੇ ਘਰ ਤੋਂ ਪਾਰਕ ਵਿੱਚ ਖੇਡਣ ਲਈ ਗਏ ਸਨ ਤੇ ਉਹ ਵਾਪਸ ਨਹੀਂ ਪਰਤੇ। ਦੁਪਹਿਰ 12 ਵਜੇ ਭਗਤ ਸਿੰਘ ਨਗਰ ਵਿਖੇ ਵੱਖ-ਵੱਖ ਗਲੀਆਂ ਵਿੱਚ ਰਹਿੰਦੇ 5 ਹੋਰ ਬੱਚੇ ਘਰ ਤੋਂ ਖੇਡਣ ਲਈ ਗਏ ਅਤੇ ਉਹ ਵੀ ਵਾਪਸ ਨਹੀਂ ਆਏ। ਐਤਵਾਰ ਦੀ ਛੁੱਟੀ ਹੋਣ ਕਰਕੇ ਬੱਚੇ ਪਹਿਲਾਂ ਵੀ ਖੇਡਦੇ ਰਹਿੰਦੇ ਸਨ, ਜਿਸ ਕਰਕੇ ਬੱਚਿਆਂ ਦੇ ਲਾਪਤਾ ਹੋਣ ਦਾ ਪਤਾ ਨਹੀਂ ਲੱਗ ਸਕਿਆ। ਲਾਪਤਾ ਬੱਚੇ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਇਕੱਠੇ ਪੜ੍ਹਦੇ ਹਨ।

Advertisements

ਮਾਪਿਆਂ ਵੱਲੋਂ ਜਦੋਂ ਬੱਚਿਆਂ ਦੀ ਭਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਬੱਚਿਆਂ ਦੇ ਇੱਕ ਸਾਥੀ ਨੇ ਦੱਸਿਆ ਕਿ ਬੱਚੇ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ ਤੇ  ਉਹ ਉਸਨੂੰ ਵੀ ਨਾਲ ਚੱਲਣ ਲਈ ਆਖ ਰਹੇ ਹਨ, ਪਰ ਉਹ ਡਰ ਗਿਆ ਅਤੇ 2 ਘੰਟਿਆਂ ਬਾਅਦ ਹੀ ਪਾਰਕ ਤੋਂ ਘਰ ਵਾਪਸ ਪਰਤ ਆਇਆ। ਲਾਪਤਾ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਸਾਰੇ ਬੱਚੇ ਇਕੱਠੇ ਹੀ ਨਿਕਲੇ ਹਨ। ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਾਪਤਾ 7 ਬਚਿਆਂ ਵਿੱਚੋਂ ਦੋ ਕੋਲ ਮੋਬਾਇਲ ਫੋਨ ਹਨ, ਪਰ ਉਨ੍ਹਾਂ ਵਿੱਚ ਸਿਮ ਨਹੀਂ ਹੈ। ਉਹ ਦੋਵੇਂ ਮੋਬਾਇਲ ਵਿੱਚ ਇੰਸਾਟਾਗ੍ਰਾਮ ਐਪ ਤੇ ਆਈਡੀ ਚਲਾਉਣ ਦੇ ਨਾਲ ਹੀ ਗੇਮਾਂ ਖੇਡਦੇ ਸਨ। ਉਨ੍ਹਾਂ ਦੇ ਦੋਸਤ ਨੇ ਦੱਸਿਆ ਕਿ ਲਾਪਤਾ ਹੋਣ ਮਗਰੋਂ ਇੱਕ ਬੱਚੇ ਨੇ ਉਸਨੂੰ ਇੰਸਟਾਗ੍ਰਾਮ ਆਈਡੀ ਤੋਂ ਅਨਫੋਲੋ ਕਰ ਦਿੱਤਾ ਹੈ। ਲਾਪਤਾ ਬੱਚਿਆਂ ਵਿੱਚ ਭਗਤ ਸਿੰਘ ਨਗਰ ਦਾ ਗਿਆਨ ਚੰਦ, ਗੌਰਵ ਅਜੈ, ਦਲੀਪ ਅਤੇ ਵਿਸ਼ਨੂੰ ਸ਼ਾਮਿਲ ਹੈ। ਫਿਲਹਾਲ ਪੁਲਿਸ ਵੱਲੋਂ ਬੱਚਿਆ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here