Wednesday, October 21, 2026
Home Latest ਪੰਜਾਬੀ ਨੌਜਵਾਨ ਨੇ ਕੈਨੇਡਾ ਵਿੱਚ ਪੁਲਿਸ ਅਫਸਰ ਬਣ ਕੇ ਪੰਜਾਬ ਦਾ ਨਾਂ...

ਪੰਜਾਬੀ ਨੌਜਵਾਨ ਨੇ ਕੈਨੇਡਾ ਵਿੱਚ ਪੁਲਿਸ ਅਫਸਰ ਬਣ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਦੇ ਪਿੰਡ ਬਿਜਲਪੁਰ ਦੇ ਨੌਜਵਾਨ ਨੇ ਕੈਨੇਡਾ ਵਿੱਚ ‘ਬਲੱਡ ਟ੍ਰਾਈਵ’ ਪੁਲਿਸ ਵਿੱਚ ਨੌਕਰੀ ਪ੍ਰਾਪਤ ਕਰਕੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਕੁਲਜੀਤ ਸਿੰਘ ਦੇ ਪਿਤਾ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਅਤੇ ਮਾਤਾ ਹਰਬੰਸ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਕੁਲਜੀਤ ਬਚਪਨ ਤੋਂ ਹੀ ਹੋਣਹਾਰ ਸੀ ਤੇ ਖੇਡਾਂ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਉਸਨੂੰ ਕਬੱਡੀ ਦਾ ਵਿਸ਼ੇਸ਼ ਸ਼ੌਂਕ ਸੀ। ਕੁਲਜੀਤ ਦਾ ਸੁਪਨਾ ਪੁਲਿਸ ਵਿੱਚ ਭਰਤੀ ਹੋਣਾ ਸੀ, ਇਸ ਲਈ ਉਹ 2018 ਵਿੱਚ ਕੈਨੇਡਾ ਚਲਾ ਗਿਆ।

Advertisements

ਵਿਦੇਸ਼ ਪਹੁੰਚ ਕੇ ਵੀ ਕੁਲਜੀਤ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ ਤੇ ਅਖੀਰ ਖਿਡਾਰੀ ਦੇ ਤੌਰ ਤੇ ਉਸਨੇ ਕੈਨੇਡਾ ਪੁਲਿਸ ਵਿੱਚ ਨੌਕਰੀ ਹਾਸਲ ਕੀਤੀ। ਕੁਲਜੀਤ ਨੇ 6 ਮਹੀਨੇ ਕੈਨੇਡਾ ਦੇ ਸ਼ਹਿਰ ਮੈਡੀਸਨ ਹੈਟ ਵਿੱਚ ਟ੍ਰੇਨਿੰਗ ਉਪਰੰਤ ਲੇਥ ਬਰਿੱਜ ਸ਼ਹਿਰ ਵਿਖੇ ਡਿਊਟੀ ਜੁਆਇਨ ਕੀਤੀ। ਇਸ ਮੌਕੇ ਕੁਲਜੀਤ ਦੇ ਭੈਣ ਤੇ ਪਿੰਡ ਵਾਸੀਆਂ ਨੇ ਕੇਕ ਕੱਟ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਤੇ ਕੁਲਜੀਤ ਦੇ ਸੁਹਨਿਰੇ ਭਵਿੱਖ ਦੀ ਕਾਮਨਾ ਕੀਤੀ। ਪਰਿਵਾਰ ਨੇ ਇਸ ਗੱਲ ਦਾ ਅਫਸੋਸ ਜਤਾਇਆ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀਆਂ ਦੇਣ ਤਾਂ ਉਹਨਾਂ ਦਾ ਪੁੱਤਰ ਵੀ ਪੰਜਾਬ ਦੀ ਪੁਲਿਸ ਵਿੱਚ ਭਰਤੀ ਹੁੰਦਾ।

LEAVE A REPLY

Please enter your comment!
Please enter your name here