Saturday, October 24, 2026
Home International ਯੂਨਾਈਟਿਡ ਕਿੰਗਡਮ ਦੇ ਲੀਡਜ਼ ਵਿੱਚ ਹੋਏ ਭਾਰੀ ਦੰਗੇ, ਪੁਲਿਸ ਦੀ ਕਾਰ ਤੇ...

ਯੂਨਾਈਟਿਡ ਕਿੰਗਡਮ ਦੇ ਲੀਡਜ਼ ਵਿੱਚ ਹੋਏ ਭਾਰੀ ਦੰਗੇ, ਪੁਲਿਸ ਦੀ ਕਾਰ ਤੇ ਵੀ ਕੀਤਾ ਗਿਆ ਹਮਲਾ

ਯੂਨਾਈਟਿਡ ਕਿੰਗਡਮ (ਦ ਸਟੈਲਰ ਨਿਊਜ਼)। ਯੂਨਾਈਟਿਡ ਕਿੰਗਡਮ ਦੇ ਲੀਡਜ਼ ਸ਼ਹਿਰ ਵਿੱਚ ਬੀਤੀ ਦੇਰ ਰਾਤ ਭਾਰੀ ਦੰਗੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਮੱਧ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਇੱਕ ਬੱਸ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ਦੀਆਂ ਗੱਡੀਆਂ ਤੇ ਵੀ ਹਮਲਾ ਕੀਤਾ। ਜਾਣਕਾਰੀ ਮੁਤਾਬਕ ਦੰਗਿਆਂ ਦਾ ਕਾਰਨ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਬਾਲ ਸੰਭਾਲ ਘਰਾਂ ਵਿੱਚ ਰੱਖਣਾ ਦੱਸਿਆ ਜਾ ਰਿਹਾ ਹੈ।

Advertisements

ਇਸਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰ ਆਏ ਹਨ। ਪੁਲਿਸ ਦਾ ਕਹਿਣਾ ਹੈ ਕਿ ਲੀਡਸ ਦੇ ਹੇਰੇਹਿਲਸ ਇਲਾਕੇ ਦੀ ਲਕਸੋਰ ਸਟਰੀਟ ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ਵਿੱਚ ਕੁੱਝ ਬੱਚੇ ਵੀ ਸ਼ਾਮਲ ਸਨ। ਕੁੱਝ ਲੋਕ ਇੱਕ ਵੱਡਾ ਫਰੀਜ਼ਰ ਲਿਆ ਕੇ ਸੜਕ ਤੇ ਲੱਗੀ ਅੱਗ ਵਿੱਚ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਹਨ ਤੇ ਲੋਕਾਂ ਨੂੰ ਹਾਲਾਤ ਕਾਬੂ ਹੋਣ ਤੱਕ ਇਸ ਇਲਾਕੇ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਇਸ ਹਮਲੇ ਵਿੱਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

LEAVE A REPLY

Please enter your comment!
Please enter your name here