
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਅੰਮ੍ਰਿਤਸਰ ਹਾਈਵੇ ਤੇ ਇੱਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਇੱਕ ਫੌਜ ਦੇ ਟਰੱਕ ਦਾ ਇੱਕ ਨਿੱਜੀ ਟਰੱਕ ਦੇ ਨਾਲ ਟੱਕਰ ਹੋ ਗਈ। ਜਿਸ ਕਾਰਨ ਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪੰਜ ਜਵਾਨ ਮੌਕੇ ਤੇ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਇਲਾਜ ਜਲੰਧਰ ਕੈਂਟ ਸਥਿਤ ਆਰਮੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਹ ਹਾਦਸਾ ਜਲੰਧਰ ਦੇ ਸੂਚੀ ਪਿੰਡ ਦੇ ਬਾਹਰ ਜਲੰਧਰ ਅੰਮ੍ਰਿਤਸਰ ਹਾਈਵੇ ਤੇ ਹੋਇਆ ਹੈ।

ਹਾਦਸੇ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਗੱਡੀਆਂ ਰਾਮਮੰਡੀ ਤੋਂ ਆ ਰਹੀਆਂ ਸੀ। ਇੱਕ ਆਰਮੀ ਦੀ ਗੱਡੀ ਸੀ ਤੇ ਦੂਜਾ ਨਿੱਜੀ ਟਰੱਕ ਸੀ। ਜਿਨ੍ਹਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਇਹ ਟੱਕਰ ਇਨ੍ਹੀ ਜਿਆਦਾ ਭਿਆਨਕ ਸੀ ਕਿ ਆਰਮੀ ਵਾਲਾ ਗੱਡੀ ਪਲਟ ਗਈ। ਜਿਸ ’ਚ ਮੌਜੂਦ 5 ਫੌਜ ਦੇ ਜਵਾਨ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਆਰਮੀ ਦੇ ਹਸਪਤਾਲ ’ਚ ਪਹੁੰਚਾ ਦਿੱਤਾ ਗਿਆ ਹੈ। ਇਸ ਹਾਦਸੇ ਦੇ ਮਗਰੋਂ ਟਰੱਕ ਚਾਲਕ ਫਰਾਰ ਹੋ ਗਿਆ। ਫਿਲਹਾਲ ਚਾਲਕ ਦੀ ਭਾਲ ਜਾਰੀ ਹੈ।












