
ਹਿਮਾਚਲ ਪ੍ਰਦੇਸ਼ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਮਸ਼ਹੂਰ ਸ਼੍ਰੀਖੰਡ ਮਹਾਦੇਵ ਯਾਤਰਾ ਦੌਰਾਨ ਲੰਗਰ ਸੇਵਾ ਲਈ ਜਾ ਰਹੇ ਸੇਵਾਦਾਰ ਦੀ ਪਹਾੜੀ ਤੋਂ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸਿਧਾਰਥ ਸ਼ਰਮਾ ਉਮਰ 31 ਸਾਲਾਂ ਵਾਸੀ ਰਾਮਪੁਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਸ਼੍ਰੀਖੰਡ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਲੰਗਰ ਛਕਾਉਣ ਲਈ ਘਰੋਂ ਨਿਕਲਿਆ ਸੀ ਤੇ ਸਮਾਨ ਲੈ ਕੇ ਵੀਰਵਾਰ ਦੁਪਹਿਰ ਇੱਕ ਪਹਾੜੀ ਤੇ ਚੜ੍ਹਦੇ ਸਮੇਂ ਉਹ ਤਿਲਕ ਕੇ ਬਾਰਾਹਟੀ ਡਰੇਨ ਨੇੜੇ 50 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਜ਼ਖਮੀ ਹਾਲਤ ਵਿੱਚ ਉਸਨੂੰ ਨਿਰਮਲ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਉਸਦੀ ਹਾਲਤ ਨਾਜੁਕ ਹੋਣ ਕਾਰਨ ਡਾਕਟਰਾਂ ਨੇ ਉਸਨੂੰ ਸ਼ਿਮਲਾ ਆਈਜੀਐਮਸੀ ਰੈਫਰ ਕਰ ਦਿੱਤਾ ਗਿਆ। ਜਿੱਥੇ ਕਿ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਸਿਥਾਰਥ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












