
ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ ਰਾਜਸਥਾਨ ਦੇ ਰਹਿਣ ਵਾਲੇ ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਸ਼ਿਵ ਕੁਮਾਰ ਗੁਪਤਾ ਉਮਰ 50 ਸਾਲਾ ਤੇ ਉਸਦੀ ਪਤਨੀ ਆਰਤੀ ਉਮਰ 48 ਸਾਲਾ ਉਸਦੀ ਲੜਕੀ ਸੁਨੈਨਾ ਉਮਰ 24 ਸਾਲਾ ਭੂਮੀ ਉਮਰ 16 ਸਾਲਾ ਨੀਰਜ ਗੁਪਤਾ ਉਮਰ 22 ਸਾਲਾ ਤੇ ਖੇਮੰਤ ਉਰਫ਼ ਡੱਗੂ ਉਮਰ 12 ਸਾਲਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਪਰਿਵਾਰ ਕਿੱਲਿਆਂਵਾਲੀ ਤੋਂ ਸਾਲਾਸਰ ਜਾ ਰਿਹਾ ਸੀ ਤੇ ਉਹਨਾਂ ਦੀ ਕਾਰ ਦੀ ਟੱਕਰ ਚੌਲਾਂ ਨਾਲ ਭਰੀ ਟਰਾਲੀ ਨਾਲ ਹੋ ਗਈ ਤੇ ਕਾਰ ਵਿੱਚ ਸਵਾਰ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਬੱਚੀ ਗੰਭੀਰ ਜ਼ਖਮੀ ਹੋ ਗਈ। ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।












