Saturday, October 24, 2026
Home Latest ਐਸਪੀਐਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਬੂਟੇ ਲਗਾਏ

ਐਸਪੀਐਸ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੇ ਬੂਟੇ ਲਗਾਏ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਕਾਰਗਿਲ ਦਿਵਸ ਮੌਕੇ ਐਸ.ਪੀ.ਐਸ ਇੰਟਰਨੈਸ਼ਨਲ ਸਕੂਲ ਬੇਗੋਵਾਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦਾ ਵਿਦਿਅਕ ਟੂਰ ਲਗਾਇਆ ਗਿਆ। ਜਿਸ ਵਿੱਚ 8ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਨੇ ਵਿੱਦਿਅਕ ਟੂਰ ਦੌਰਾਨ ਐਸਪੀਐਸ ਇੰਟਰਨੇਸ਼ਨਲ ਸਕੂਲ ਬੇਗੋਵਾਲ ਦੀ ਮੈਨੇਜਿੰਗ ਡਾਇਰੈਕਟਰ ਰਣਜੀਤ ਕੌਰ ਬਾਵਾ ਦੀ ਅਗਵਾਈ ਵਾਲੀ ਟੀਮ ਨਾਲ ਜਗਤਜੀਤ ਇੰਡਸਟਰੀਜ਼ ਹਮੀਰਾ ਦਾ ਦੌਰਾ ਕੀਤਾ। ਫੈਕਟਰੀ ਪ੍ਰਬੰਧਕਾਂ ਦੀ ਮਦਦ ਨਾਲ ਫੈਕਟਰੀ ਵਿੱਚ ਤਿਆਰ ਹੋਣ ਵਾਲੇ ਖਾਣ-ਪੀਣ ਦੀਆਂ ਵਸਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਫੈਕਟਰੀ ਵਿੱਚ ਖਾਣ-ਪੀਣ ਦੀਆਂ ਵਸਤਾਂ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ।

Advertisements

ਇਸ ਦੀ ਪੂਰੀ ਪ੍ਰਕਿਰਿਆ ਨੂੰ ਸਮਝਿਆ ਉਨ੍ਹਾਂ ਦੀ ਵਰਤੋਂ ਕਰਨ ਦੀ ਵਿਧੀ ਨੂੰ ਸਮਝਿਆ ਅਤੇ ਉਨ੍ਹਾਂ ਤੋਂ ਪ੍ਰਾਪਤ ਪੋਸ਼ਟਿਕ ਤੱਤਾਂ ਬਾਰੇ ਜਾਣਿਆ। ਇਸ ਦੌਰਾਨ ਬੱਚਿਆਂ ਨੇ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਫੈਕਟਰੀ ਵਿੱਚ ਬੂਟੇ ਲਗਾਏ।  ਫੈਕਟਰੀ ਦਾ ਦੌਰਾ ਕਰਨ ਵਾਲੇ ਸਮੂਹ ਮੈਂਬਰਾਂ ਨੂੰ ਮੈਨੇਜਮੈਂਟ ਵੱਲੋਂ ਰਿਫਰੈਸ਼ਮੈਂਟ ਅਤੇ ਸਿੱਖਿਆ ਨਾਲ ਸਬੰਧਤ ਤੋਹਫ਼ੇ ਭੇਂਟ ਕੀਤੇ ਗਏ। ਇਸ ਮੌਕੇ ਐਚਆਰ ਡਾਇਰੈਕਟਰ ਸ਼ਸ਼ੀ ਭੂਸ਼ਣ ਸਿੰਘ, ਡੀਜੀਐਮਐਚਆਰ ਗੁਰਪ੍ਰੀਤ ਸਿੰਘ ਮਾਨ ਫੈਕਟਰੀ ਮੈਨੇਜਰ ਰਾਜ ਕੁਮਾਰ, ਜੀਐਮ ਅਕਾਊਂਟਸ ਮਨਪ੍ਰੀਤ ਸਿੰਘ, ਸਤੀਸ਼ ਕੁਮਾਰ, ਲਕਸ਼ਮੀ ਪਾਂਡੇ, ਕੁਲਵਿੰਦਰ ਸਿੰਘ ਐਚਆਰ ਦੀ ਟੀਮ ਆਦਿ ਹਾਜ਼ਰ ਸਨ। ਐੱਸ.ਪੀ.ਐੱਸ ਇੰਟਰਨੈਸ਼ਨਲ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਰਣਜੀਤ ਕੌਰ ਬਾਵਾ ਨੇ ਫੈਕਟਰੀ ਪ੍ਰਬੰਧਕਾਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here