ਮੇਲਾ ਵੇਖ ਕੇ ਘਰ ਪਰਤ ਰਹੀਆਂ ਮਾਂ-ਧੀ ਨੂੰ ਵਾਹਨ ਨੇ ਮਾਰੀ ਟੱਕਰ, ਹੋਈ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਮੁਕੇਰੀਆਂ ਨੇੜੇ ਹਾਜੀਪੁਰ-ਮਾਨਸਰ ਰੋਡ ਤੇ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਜਿੱਥੇ ਕਿ ਇੱਕ ਅਣਪਛਾਤੇ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਇੱਕ ਮਹਿਲਾ ਅਤੇ ਉਸਦੀ ਦੀ ਧੀ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿੱਚ ਉਸਦਾ ਪੁੱਤ ਗੰਭੀਰ ਜ਼ਖਮੀ ਹੋ ਗਿਆ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਹਿਲਾ ਦੇ ਭਰਾ ਨੇ ਦੱਸਿਆ ਕਿ ਉਸਦੀ ਭੈਣ ਰੇਖਾ ਅਤੇ ਆਪਣੀ ਧੀ ਤੇ ਪੁੱਤ ਨਾਲ ਤਲਵਾੜਾ ਦੇ ਚਿੰਗੜਮਾਂ ਦਾ ਮੇਲਾ ਦੇਖ ਕੇ ਦੇਰ ਸ਼ਾਮ 8 ਵਜੇ ਦੇ ਕਰੀਬ ਟਰਾਲੀ ਵਿੱਚ ਸਵਾਰ ਹੋ ਕੇ ਘਰ ਵਾਪਿਸ ਆ ਰਹੇ ਸੀ।

Advertisements

ਜਦੋਂ ਉਹ ਮਾਨਸਰ ਰੇਲਵੇ ਫਾਟਕ ਦੇ ਕਰੀਬ ਪਹੁੰਚੇ ਤਾਂ ਉੱਥੇ ਫਾਟਕ ਲੱਗਿਆ ਹੋਇਆ ਸੀ ਅਤੇ ਉਨ੍ਹਾਂ ਦਾ ਪਿੰਡ ਨੇੜੇ ਹੀ ਸੀ ਤਾਂ ਉਹ ਪੈਦਲ ਜਾਣ ਲੱਗੇ। ਜਦੋਂ ਉਹ ਫਾਟਕ ਦੇ ਦੂਜੀ ਪਾਸੇ ਪਹੁੰਚੇ ਤਾਂ ਉੱਥੇ ਇੱਕ ਕਾਰ ਸਵਾਰ ਨੇ ਆਪਣੀ ਕਾਰ ਨੂੰ ਵਾਪਸ ਮੋੜਨ ਲੱਗਿਆ ਅਤੇ ਉਨ੍ਹਾਂ ਨੂੰ ਜੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕਈ ਲੋਕ ਵੀ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਸੀ ਅਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ।

LEAVE A REPLY

Please enter your comment!
Please enter your name here