Wednesday, October 21, 2026
Home Hoshiarpur ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ 24 ਅਕਤੂਬਰ ਨੂੰ...

ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ 24 ਅਕਤੂਬਰ ਨੂੰ ਸਜਾਈ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮੂਹ ਵਾਲਮੀਕਣ ਸਮਾਜ ਵੱਲੋਂ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਦੇ ਆਯੋਜਨ ਦੇ ਸੰਬੰਧ ਵਿਚ ਇੱਕ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਵਿਚ ਵਾਲਮੀਕਣ ਸਮਾਜ ਦੇ ਸਾਰੇ ਧਾਰਮਿਕ ਸੰਗਠਨ ਅਤੇ ਸਭਾਵਾਂ ਨੇ ਇੱਕ ਜੁੱਟਤਾ ਵਿੱਚ ਇਕੱਠੇ ਹੋ ਕੇ ਏਕਤਾ ਅਤੇ ਅਖੰਡਤਾ ਦਾ ਸੰਦੇਸ਼ ਦਿੱਤਾ ।  ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਸ਼ੈਸ਼ਨਿਕ ਜਥੇਬੰਦੀਆਂ ਨੇ ਸ਼ਾਮਿਲ ਹੋਣ ਦੀ ਸਮੂਹ ਵਾਲਮੀਕਿ ਸਮਾਜ ਨੂੰ ਅਪੀਲ ਕੀਤੀ ਹੈ । ਇਸ ਸ਼ੋਭਾ ਯਾਤਰਾ ਦਾ ਆਰੰਭ ਸ਼ਹੀਦ ਊਧਮ ਸਿੰਘ ਪਾਰਕ ਤੋਂ ਚੱਲ ਕੇ ਫਗਵਾੜਾ ਚੌਂਕ, ਵਾਲਮੀਕਿ ਚੌਂਕ, ਅਫਗਾਨ ਰੋਡ, ਗਊਸ਼ਾਲਾ ਬਾਜ਼ਾਰ ਤੋਂ ਕਣਕ ਮੰਡੀ, ਦਾਲ ਬਾਜ਼ਾਰ ਤੋਂ ਕਸ਼ਮੀਰੀ ਬਾਜ਼ਾਰ ਹੁੰਦੇ ਹੋਏ ਘੰਟਾ ਘਰ ਚੌਂਕ ਵਿੱਚ ਸਮਾਪਤੀ ਹੋਵੇਗੀ ਅਤੇ ਪ੍ਰਸ਼ਾਸਨ ਨੂੰ ਸਮੂਹ ਵਾਲਮੀਕਿ ਜਥੇਬੰਦੀਆਂ ਨੇ 24/10/26 ਦੀ ਵਿਸ਼ਾਲ ਸ਼ੋਭਾ ਯਾਤਰਾ ਵਾਲੇ ਦਿਨ ਅੱਧੇ ਦਿਨ ਦੀ ਛੁੱਟੀ ਦੀ ਮੰਗ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦੀ ਵੀ ਮੰਗ ਕੀਤੀ ਗਈ । ਪਿੰਡਾਂ ਅਤੇ ਸ਼ਹਿਰ ਵਿੱਚੋਂ ਆਉਣ ਵਾਲੀਆਂ ਝਾਕੀਆਂ  ਬਣਾ ਕੇ ਲਿਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਕਿ ਕੋਈ ਵੀ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਸਰੂਪ ਨਾ ਬਣਾ ਕੇ ਲਿਆਉਣ।

Advertisements

ਇਸ ਪ੍ਰੈੱਸ ਵਾਰਤਾ ਵਿੱਚ ਸਮੂਹ ਵਾਲਮੀਕਿ ਸਮਾਜ ਦੇ ਆਗੂ ਜਿਸ ਵਿੱਚ ਵਾਲਮੀਕਿ ਸਭਾ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਪਹਿਲਵਾਨ , ਤਰਸੇਮ ਲਾਲ ਆਦਿਆ ਸ਼ਹਿਰੀ ਪ੍ਰਧਾਨ,  ਰਿਸ਼ੂ ਆਦਿਆ, ਤਰਸੇਮ ਲਾਲ ਹੰਸ, ਸਾਬਕਾ ਕੌਂਸਲਰ ਸੁਰਿੰਦਰ ਭੱਟੀ, ਅਨਿਲ ਹੰਸ, ਦਰਸ਼ਨ ਲਾਲ ਸਿੱਧੂ ਵਿਨੋਦ ਹੰਸ, ਹਰੀ ਰਾਮ ਆਦਿਆ, ਸਾਂਈ ਰਾਜੀਵ ਜੀ, ਸੰਨੀ ਖੋਂਸਲਾ, ਜੈਪਾਲ ਹੰਸ, ਬਿਕਰਮਜੀਤ ਬੰਟੀ, ਜੈ ਗੋਪਾਲ, ਮੁਕੇਸ਼ ਰੱਤੀ, ਵਿਨੋਦ ਨਿਟੂ, ਸ਼ਾਲੂ, ਸੁਭਾਸ਼ ਹੰਸ ਆਦਿ ਸ਼ਾਮਿਲ ਸਨ ।

LEAVE A REPLY

Please enter your comment!
Please enter your name here