
ਫਾਜ਼ਿਲਕਾ (ਦ ਸਟੈਲਰ ਨਿਊਜ਼)। ਖੁਸ਼ਬੂ ਸਾਵਨਸੁੱਖਾ ਸਵਨਾ ਧਰਮਪਤਨੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਂਲ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਲੜਕੀਆਂ ਵਿਖੇ ਵਿਦਿਆਰਥਣਾਂ ਸੰਗ ਮਨਾਇਆ। ਇਸ ਮੌਕੇ ਉਨ੍ਹਾਂ ਇਸ ਤਿਉਹਾਰ ਨੂੰ ਵਾਤਾਵਰਣ ਦੇ ਰੱਖ-ਰਖਾਵ ਅਤੇ ਸ਼ੁੱਧ ਬਣਾਉਣ ਵਿਚ ਆਪਣਾ ਤੇ ਜਨਹਿਤ ਦਾ ਸਹਿਯੋਗ ਦੇਣ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨਾਲ ਬੂਟੇ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਜਰੂਰਤ ਹੈ ਤਾਂਕਿ ਪੰਜਾਬੀ ਵਿਰਸੇ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨਾਲ ਔਰਤਾਂ ਵਿਚ ਆਪਸ ਵਿਚ ਸਾਂਝ ਹੋਰ ਮਜਬੂਤ ਹੁੰਦੀ ਹੈ ਤੇ ਏਕਤਾ ਦਾ ਸੰਦੇਸ਼ ਪ੍ਰਗਟ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਰਾ ਮਹੀਨਾ ਚੱਲਣ ਵਾਲਾਂ ਕੁੜੀਆਂ ਦਾ ਤਿਓਹਾਰ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੌਰਾਨ ਔਰਤਾ/ਲੜਕੀਆਂ ਤਿਆਰ ਹੋ ਕੇ ਮਹਿੰਦੀ ਲਗਾ ਕੇ ਪੀਘਾਂ ਝੁਲਦੀਆਂ ਹਨ ਤੇ ਅਨੇਕਾ ਮਨੋਰੰਜਕ ਗਤੀਵਿਧੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਤਿਉਹਾਰ ਹਰਿਆਲੀ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ ਤਾਂ ਜੋ ਆਪਣੇ ਵਾਤਾਵਰਣ ਨੂੰ ਹਰਿਆ-ਭਰਿਆ ਤੇ ਬਿਮਾਰੀਆਂ ਮੁਕਤ ਬਣਾਉਣ ਦਾ ਸੰਦੇਸ਼ ਹਰ ਘਰ ਹਰ ਵਿਅਕਤੀ ਤੱਕ ਪਹੁੰਚੇ।












