Sunday, October 18, 2026
Home Hoshiarpur ਸਕੂਲ ਵਿੱਚ ‘ਸਟੂਡੈਂਟ ਕੌਂਸਲ ਇਲੈਕਸ਼ਨ’ ਦੌਰਾਨ ਮਤਦਾਨ ਕਰਕੇ ਬੱਚਿਆਂ ਨੇ ਸਮਝੀ ਚੋਣ...

ਸਕੂਲ ਵਿੱਚ ‘ਸਟੂਡੈਂਟ ਕੌਂਸਲ ਇਲੈਕਸ਼ਨ’ ਦੌਰਾਨ ਮਤਦਾਨ ਕਰਕੇ ਬੱਚਿਆਂ ਨੇ ਸਮਝੀ ਚੋਣ ਪ੍ਰਕਿਰਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਟੂਡੈਂਟ ਕੌਂਸਲ ਦਾ ਗਠਨ ਕਰਕੇ ਵਿਦਿਆਰਥੀਆਂ ਨੇ ਅਨੁਸ਼ਾਸ਼ਨ ਦੇ ਵਿੱਚ ਰਹਿਣ ਅਤੇ ਵਿਦਿਆਰਥੀ ਜੀਵਨ ਦੇ ਵਿੱਚ ਸਕੂਲ ਦੇ ਪ੍ਰਤੀ ਵਫਾਦਾਰੀ ਅਤੇ ਕਰਤੱਵ ਨਿਭਾਉਣ ਦੀ ਜ਼ਿੰਵਾਰੀ ਦੇਣ ਲਈ ਜੈਮਸ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿੱਚ ‘ਸਟੂਡੈਂਟ ਕੌਂਸਲ ਇਲੈਕਸ਼ਨ’ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਜੀ ਨੇ ਦੱਸਿਆ ਕਿ ਸਕੂਲ ਦੇ ਵਿਹੜੇ ਦੇ ਵਿੱਚ ਖਤਮ ਹੋਏ ਇਸ ਪ੍ਰੋਗਰਾਮ ਦੇ ਵਿੱਚ ਸਕੂਲ ਸਟਾਫ ਦੇ ਵਿੱਚੋਂ ਅਮਿੱਤ ਸ਼ਰਮਾ ਦੀ ਬਤੌਰ ਇਲੈਕਸ਼ਨ ਕਮਿਸ਼ਨਰ ਦੀ ਨਿਯੁਕਤੀ ਕਰਕੇ ਹੈੱਡਬੁਆਏ, ਹੈੱਡਗਰਲ, ਵਾਈਸ ਹੈੱਡਬੁਆਏ ਅਤੇ ਵਾਈਸ ਹੈੱਡਗਰਲ ਦੇ ਲਈ ਚੌਥੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਲੈਕਟ੍ਰੋਨਿਕ ਵਿਧੀ ਨਾਲ ਚੋਣ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਹੋਏ ਚੁਨਾਵ ਕਰਵਾਏ ਗਏ। ਇਸ ਤੋਂ ਪਹਿਲਾਂ ਚੋਣਾਂ ਦੇ ਅਰੰਭ ਦੇ ਵਿੱਚ ਵਿਦਿਆਰਥੀਆਂ ਨੇ ਆਪਣੇ ਨਾਂਮੰਕਨ ਭਰੇ, ਸਕੂਲ ਦੇ ਵਿੱਚ ਅਲੱਗ-ਅਲੱਗ ਮੰਚਾਂ ਉੱਤੇ ਆਯੋਜਿਤ ਚੁਨਾਵੀ ਸਭਾਵਾਂ ਦੇ ਵਿੱਚ ਸੰਦੇਸ਼ ਦਿੰਦੇ ਹੋਏ ਆਪਣੇ ਲਈ ਵੋਟ ਮੰਗੇ ਅਤੇ ਅਸੈਂਬਲੀ ਦੇ ਵਿੱਚ ਡੀਬੇਟ ਦੇ ਤਹਿਤ ਬਹਿਸ ਕਰਦੇ ਹੋਏ ਆਪਣੇ ਮੁੱਦੇ ਦੇ ਹੱਕ ਅਤੇ ਵਿਰੋਧ ਦੇ ਤਰਕ ਦੇਕੇ ਆਪਣੀ ਕਾਬਲੀਅਤ ਦਰਸਾਉਂਦੇ ਹੋਏ ਵੋਟ ਮੰਗੇ।

Advertisements

ਵੋਟਿੰਗ ਵਾਲੇ ਦਿਨ ਜਮਾਤ ਅਨੁਸਾਰ ਪੋਲਿੰਗ ਬੂਥ ਬਣਾ ਕੇ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਸਨ। ਸਕੂਲ ਓਡੀਟੋਰੀਅਮ ਦੇ ਵਿੱਚ ਵੋਟਿੰਗ ਦਾ ਲਾਈਵ ਟੈਕਲੀਕਾਸਟ ਦੇਖ ਕੇ ਬੱਚੇ ਬਹੁਤ ਖੁਸ਼ ਦਿਖਾਈ ਦਿੱਤੇ। ਉੱਥੇ ਹੀ ਪ੍ਰਤੀਯੋਗੀ ਵੋਟਾਂ ਦੀ ਗਿਣਤੀ ਨੂੰ ਵੱਧਦੇ-ਘੱਟਦੇ ਦੇਖ ਕੇ ਬਹੁਤ ਉਤਸ਼ਾਹਿਤ ਹੋ ਰਹੇ ਸਨ।ਪ੍ਰਿੰਸੀਪਲ ਸ਼ਰਤ ਕੁਮਾਰ ਸਿੰਘ ਅਤੇ ਹੈੱਡਮਿਸਟਰੈਸ ਜਸਜੀਤ ਮੁੰਡੀ ਨੇ ਸਕੂਲ ਇਲੈਕਸ਼ਨ ਕਮਿਸ਼ਨਰ ਦੁਆਰਾ ਘੋਸ਼ਿਤ ਵਿਜੇਤਾ ਹੈੱਡਬੁਆਏ ਸੈਵੀ ਅਰੌੜਾ, ਹੈੱਡਗਰਲ ਅੰਸ਼ਿਕਾ ਸਿੰਘ,ਵਾਈਸ ਹੈੱਡਬੁਆਏ ਹਿਮਾਂਕ ਜੈਨ, ਵਾਈਸ ਹੈੱਡਗਰਲ ਮਾਹੀ ਕਪੂਰ ਨੂੰ ਜਿੱਤ ਦੀ ਮੋਹਰ ਲਗਾਕੇ ਵਧਾਈ ਦਿੱਤੀ ਅਤੇ ਹੋਰ ਪ੍ਰਤੀਯੋਗੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਹਨਾਂ ਦਾ ਸਹੀ ਮਾਰਗ ਦਰਸ਼ਨ ਸਾਡਾ ਕਰਤੱਵ ਹੈ। ਮੌਕੇ ਉੱਤੇ ਚੁਣੇ ਗਏ ਸਟੂਡੈਂਟ ਕੌਂਸਲ ਦੇ ਸਾਰੇ ਮੈਂਬਰਾਂ ਨੂੰ ਸਭ ਦੇ ਸਾਹਮਣੇ ਬੁਲਾ ਕੇ ਵਧਾਈ ਦਿੱਤੀ ਗਈ।ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ.ਕੇ.ਵਾਸਲ, ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਨੇ ਜਿੱਤਿਆ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ਼ ਨਿਭਾਉਣ ਦੇ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here