
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਚੀਮਾ ਚੌਕ ਫਲਾਈਓਵਰ ਤੇ ਬਰੇਜ਼ਾ ਕਾਰ ਵੱਲੋਂ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 1 ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਨੌਜ਼ਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਖਰਾਮ ਉਮਰ 29 ਸਾਲਾਂ ਤੇ ਬਨਵਾਰੀ ਕਸ਼ਯਪ ਉਮਰ 27 ਸਾਲਾ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਸੁਖਰਾਮ ਦੇ ਭਰਾ ਨੇ ਦੱਸਿਆ ਕਿ ਸੁਖਰਾਮ ਦੀ ਪਤਨੀ ਗਰਭਵਤੀ ਹੈ ਤੇ ਉਸਦਾ ਹੱਥ ਖਰਾਬ ਹੈ ਤੇ ਉਸਦੇ ਪਿਤਾ ਰਾਜਵੀਰ ਦੀ ਲੱਤ ਖਰਾਬ ਹੈ।

ਸੁਖਰਾਮ ਆਪਣੇ ਦੋਸਤ ਬਨਵਾਰੀ ਕਸ਼ਯਪ ਨਾਲ ਪਿਤਾ ਦੇ ਪੱਟੀ ਕਰਵਾਉਣ ਗਿਆ ਹੋਇਆ ਸੀ ਤੇ ਉਹ ਦੋਵੇਂ ਪਿਤਾ ਨੂੰ ਘਰ ਛੱਡ ਕੇ ਮੋਟਰਸਾਈਕਲ ਤੇ ਚੀਮਾ ਚੌਕ ਵੱਲ ਚੱਲ ਗਏ। ਕੁੱਝ ਸਮੇਂ ਬਾਅਦ ਪਰਿਵਾਰਕ ਮੈਬਰਾਂ ਨੂੰ ਪਤਾ ਲੱਗਾ ਕਿ ਸੁਖਰਾਮ ਤੇ ਉਸਦੇ ਦੋਸਤ ਦਾ ਐਕਸੀਡੈਂਟ ਹੋ ਗਿਆ ਹੈ ਤੇ ਜਦੋਂ ਤੱਕ ਉਹ ਹਸਪਤਾਲ ਪਹੁੰਚੇ ਉਦੋਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।












