Friday, October 9, 2026
Home Latest ਪੰਜਾਬ ਮੁਲਾਜ਼ਮ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ਼ ਮੁਜ਼ਾਹਰਾ

ਪੰਜਾਬ ਮੁਲਾਜ਼ਮ ਸਾਂਝਾ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ਼ ਮੁਜ਼ਾਹਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਫਿਰੋਜ਼ਪੁਰ ਵੱਲੋਂ ਸਟੇਟ ਬਾਡੀ ਦੇ ਸੱਦੇ ਤੇ ਅੱਜ ਪੰਜਾਬ ਸਰਕਾਰ ਦੇ ਖਿਲਾਫ ਡੀ ਸੀ ਦਫ਼ਤਰ ਦੇ ਸਾਹਮਣੇ 11 ਵਜੇ ਜਿਲਾ ਕੋਆਰਡੀਨੇਟਰ ਸ਼ੁਬੇਗ ਸਿੰਘ ਅਜੀਜ਼ ਦੀ ਪ੍ਰਧਾਨਗੀ ਹੇਠ ਰੋਸ ਮੁਜਾਹਰਾ ਕੀਤਾ ਗਿਆ। ਇਸ ਰੋਸ਼ ਮੁਜਾਹਰੇ ਮੁੱਖ ਮੰਤਵ ਹੈ ਪੰਜਾਬ ਸਰਕਾਰ  ਜੱਥੇਬੰਦੀ ਨਾਲ ਮੰਗਾਂ ਲਈ ਮੀਟਿੰਗ ਦੇਣ ਤੋਂ ਟਾਲਾ ਵੱਟ ਰਹੀ ਹੈ। ਇਸ ਮੌਕੇ ਸ਼ੁਬੇਗ ਸਿੰਘ ਅਜੀਜ਼ ਨੇ ਰੈੱਲੀ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਮੁਲਾਜ਼ਮ ਪਕੇ ਕਰਨੇ, 6ਵੇ ਪੇ ਕਮਿਸ਼ਨ ਦਾ 01/01/16 ਤੋਂ 30/06/21 ਤੱਕ ਦਾ ਬਕਾਇਆ, ਡੀਏ ਦਾ ਬਕਾਇਆ, 15/01/15 ਦਾ ਪੱਤਰ ਰੱਦ ਕਰਨਾ, 5/9/16 ਦਾ ਪੱਤਰ ਰੱਦ ਕਰਨਾ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਆਦਿ ਦੇ ਭੱਤੇ ਵਿਚ ਵਾਧਾ ਕਰਨਾ, 17/07/2020 ਤੋਂ ਬਾਅਦ ਭਰਤੀ ਹੋਣ ਵਾਲੇ ਮੁਲਾਜਮਾਂ ਤੇ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਵਾਉਣਾ, ਮਹਿਗਾਈ ਭੱਤੇ ਨੂੰ ਕੇਂਦਰੀ ਮਹਿੰਗਾਈ ਭੱਤੇ ਨਾਲ ਲਿੰਕ ਕਰਵਾਉਣਾ, ਛੇਵੇਂ ਤਨਖਾਹ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਪੈਨਸ਼ਨਰ ਦੀ ਪੈਨਸ਼ਨ 2.59 ਦੇ ਫਾਰਮੂਲੇ ਨਾਲ ਫਿਕਸ ਕਰਵਾਉਣਾ ਆਦਿ ਮੰਗਾਂ ਨੂੰ ਮੰਨਣ ਤੋਂ ਸਰਕਾਰ ਆਨਾ ਕਾਨੀ ਕਰ ਰਹੀ ਹੈ ਜਿਸ ਦਾ ਵਿਰੋਧ ਪੂਰੇ ਪੰਜਾਬ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ  ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਸਹਾਇਕ ਕੋਆਰਡੀਨੇਟਰ, ਗੁਰਦਿਆਲ ਸਿੰਘ ਪਠਾਨਕੋਟ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਨੇ ਸਰਕਾਰ ਦੀ ਲਾਰਾ ਲਾਊ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। 

Advertisements

ਇਸ ਮੌਕੇ ਮੁੱਖ ਸਲਾਹਕਾਰ ਪੈਰਾ ਮੈਡੀਕਲ ਯੂਨੀਅਨ, ਸੁਬਾਡੀਨੇਟਰ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਅਤੇ ਕਲਾਸ ਫੋਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨਾਂ ਨੂੰ ਵਾਰ-ਵਾਰ ਮੀਟਿੰਗਾਂ ਦਾ ਟਾਇਮ ਦੇ ਕੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਤੋ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲੰਧਰ ਵਿਖੇ ਹੋਇਆ ਜ਼ਮੀਨੀ ਚੋਣਾ ਵਿਚ ਮੁਲਾਜ਼ਮਾ ਦੇ ਵਿਰੋਧ ਨੂੰ ਵਿਖਦੇ ਹੋਏ ਮੀਟਿੰਗ ਦਾ ਟਾਈਮ ਦਿੱਤਾ ਗਿਆ ਸੀ ਪਰ ਅੱਜ ਤੱਕ ਮੀਟਿੰਗ ਨਹੀ ਂਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਜੇ ਹੋਰ ਵੀ ਜ਼ਮੀਨੀ ਚੋਣਾਂ ਹੋਣੀਆਂ ਹਨ ਜਿਸ ਦਾ ਜਥੇਬੰਦੀਆਂ ਵੱਲੋਂ ਵਿਰੋਧ  ਕੀਤਾ ਜਾਵੇਗਾ ਜੇਕਰ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਤਾਂ ਇਸ ਤੋਂ ਵੱਡੇ ਐਕਸ਼ਨ ਕੀਤੇ ਜਾਣਗੇ। ਇਸ ਤੋਂ ਇਲਾਵਾ ਖਜ਼ਾਨ ਸਿੰਘ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ, ਕਸ਼ਮੀਰ ਸਿੰਘ ਥਿੰਦ ਸੂਬਾ ਜਨਰਲ ਸਕੱਤਰ ਜੇਲ ਪੈਨਸ਼ਨਰ, ਰਾਮ ਪ੍ਰਸ਼ਾਦ ਪੈਰਾ ਮੈਡੀਕਲ, ਨਰਿੰਦਰ ਸ਼ਰਮਾ ਹੈਲਥ ਡਿਪਾਰਟਮੇਂਟ, ਜਗਸੀਰ ਸਿੰਘ ਭਾਂਗਰ ਪੁਰਾਣੀ ਪੈਨਸ਼ਨ ਬਹਾਲੀ, ਗੁਰਤੇਜ ਸਿੰਘ ਜਨਰਲ ਸਕੱਤਰ ਪੰਜਾਬ ਪੈਨਸ਼ਨਰ, ਮਹਿੰਦਰ ਸਿੰਘ ਧਾਲੀਵਾਲ ਜੰਗਲਾਤ ਵਿਭਾਗ, ਗੁਰਦੇਵ ਸਿੰਘ ਸਿੱਧੂ ਪ੍ਰਧਾਨ ਪ ਸ ਸ ਫ, ਜਗਦੀਪ ਸਿੰਘ ਮਾਂਗਟ ਪ ਸ ਸ ਫ ਜਨਰਲ ਸਕੱਤਰ, ਓਮ ਪ੍ਰਕਾਸ਼, ਪੰਜਾਬ ਪੈਨਸ਼ਨਰ, ਬਲਵੰਤ ਸਿੰਘ ਸੰਧੂ ਪੰਜਾਬ ਪੈਨਸ਼ਨਰ ਆਦਿ ਨੇ ਸਰਕਾਰ ਦੀਆਂ ਲਾਰੇ ਲਾਊ ਨੀਤੀਆਂ ਦੀ ਜਮ ਕੇ ਨਿੰਦਾ ਕੀਤੀ। ਇਸ ਰੈਲੀ ਵਿੱਚ ਬਲਵਿੰਦਰ ਸਿੰਘ ਜੋਸਨ, ਸਤਨਾਮ ਸਿੰਘ ਵਾਈਸ ਪ੍ਰਧਾਨ ਪੁਲਿਸ ਪੈਨਸ਼ਨਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here