
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਬੱਸੀ ਨੇ ਆਪਣੇ ਹੱਥੀ ਰੱਖਿਆ ਨੀਂਹ ਪੱਥਰ ਆਪ ਹੀ ਤੋੜ ਦਿੱਤਾ। ਦੱਸ ਦਈਏ ਕਿ ਅਫਸਰ ਸ਼ਾਹੀ ਤੋਂ ਤੰਗ ਹੋ ਕੇ ਇਹ ਨੀਂਹ ਪੱਥਰ ਤੋੜਿਆ ਗਿਆ ਹੈ। ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਨੇ ਬੁੱਢੇ ਨਾਲੇ ਤੇ ਜਾ ਕੇ ਖੁਦ ਨੀਂਹ ਪੱਥਰ ਨੂੰ ਤੋੜਿਆ ਹੈ ਅਤੇ ਰੋਸ਼ ਵੀ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਬੁੱਢੇ ਨਾਲੇ ਨੂੰ ਅਸੀਂ ਸਾਫ ਕਰਵਾਉਣ ਵਿੱਚ ਨਾਕਾਮਯਾਬ ਰਹੇ ਹਾਂ ਤਾਂ ਇਸ ਪਿੱਛੇ ਅਫਸਰ ਸ਼ਾਹੀ ਦਾ ਵਿਸ਼ੇਸ਼ ਹੱਥ ਹੈ।

ਇਸ ਦੌਰਾਨ ਉਹਨਾਂ ਠੇਕੇਦਾਰਾਂ ਸਮੇਤ ਅਫਸਰ ਸ਼ਾਹੀ ਦੇ ਹਾਵੀ ਹੋਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਅਨਸ਼ਨ ਤੇ ਵੀ ਬੈਠਣ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਦੇ ਦਿਸਾਂ- ਨਿਰਦੇਸ਼ ਤਹਿਤ 650 ਕਰੋੜ ਰੁਪਏ ਦਾ ਟੈਂਡਰ ਪਾਸ ਹੋਇਆ ਸੀ। ਕਰੋਨਾ ਕਾਲ ਤੋਂ ਲੈਕੇ ਹੁਣ ਤੱਕ ਕੰਪਨੀ ਨੇ ਆਪਣੀ ਮਨਮਰਜੀ ਨਾਲ 598 ਕਰੋੜ ਰੁਪਇਆ ਵਸੂਲ ਲਿਆ ਹੈ ਪਰ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਹੈ। ਇਸ ਦੇ ਨਾਲ ਹੀ ਇਸ ਪ੍ਰਜੈਕਟ ਲਈ ਲੱਗੇ ਪੈਸਿਆਂ ਦੀ ਜਾਂਚ ਲਈ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।












